ਭਾਰਤੀ ਡਾਕ ਮਹਿਕਮੇ ''ਚ ਨਿਕਲੀਆਂ ਭਰਤੀਆਂ, 10ਵੀਂ ਪਾਸ ਲਈ ਸੁਨਹਿਰੀ ਮੌਕਾ
Wednesday, Feb 26, 2025 - 04:20 PM (IST)

ਨਵੀਂ ਦਿੱਲੀ- ਜੇਕਰ ਤੁਸੀਂ 10ਵੀਂ ਪਾਸ ਹੋ ਅਤੇ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਇੰਡੀਆ ਪੋਸਟ ਨੇ ਗ੍ਰਾਮੀਣ ਡਾਕ ਸੇਵਕ (GDS) ਭਰਤੀ ਲਈ ਬੰਪਰ ਭਰਤੀਆਂ ਨਿਕਲੀਆਂ ਹਨ। ਇਸ ਅਸਾਮੀ ਰਾਹੀਂ 21 ਹਜ਼ਾਰ ਤੋਂ ਵੱਧ ਭਰਤੀਆਂ ਹੋਣਗੀਆਂ। ਅਰਜ਼ੀ ਦੀ ਪ੍ਰਕਿਰਿਆ ਕਾਫੀ ਸਮਾਂ ਪਹਿਲਾਂ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦੀ ਆਖਰੀ ਤਾਰੀਖ਼ 3 ਮਾਰਚ 2025 ਹੈ। ਜਿਹੜੇ ਉਮੀਦਵਾਰ ਆਪਣੇ ਆਪ ਨੂੰ ਇਸ ਅਸਾਮੀ ਲਈ ਯੋਗ ਸਮਝਦੇ ਹਨ, ਉਹ ਅਪਲਾਈ ਕਰ ਸਕਦੇ ਹਨ। ਅਰਜ਼ੀ ਫਾਰਮ ਆਨਲਾਈਨ ਭਰੇ ਜਾ ਰਹੇ ਹਨ। ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ indiapostgdsonline.gov.in 'ਤੇ ਜਾਣਾ ਪਵੇਗਾ।
ਯੋਗਤਾ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ। ਨਾਲ ਹੀ ਬਿਨੈਕਾਰਾਂ ਨੂੰ ਉਸ ਸੂਬੇ ਦੀ ਸਥਾਨਕ ਭਾਸ਼ਾ ਦਾ ਚੰਗਾ ਗਿਆਨ ਹੋਣਾ ਚਾਹੀਦਾ ਹੈ ਜਿੱਥੋਂ ਉਹ ਅਪਲਾਈ ਕਰ ਰਹੇ ਹਨ।
ਉਮਰ ਹੱਦ
ਉਮਰ ਹੱਦ ਦੀ ਗੱਲ ਕਰੀਏ ਤਾਂ 18 ਸਾਲ ਤੋਂ 40 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਸਰਕਾਰੀ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਵਿਚ ਛੋਟ ਦਿੱਤੀ ਜਾਵੇਗੀ।
ਅਰਜ਼ੀ ਫੀਸ
ਇੰਡੀਆ ਪੋਸਟ ਦੀ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ 100 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਰਾਖਵੀਂ ਸ਼੍ਰੇਣੀ ਅਤੇ ਮਹਿਲਾ ਉਮੀਦਵਾਰਾਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ। ਇਨ੍ਹਾਂ ਅਸਾਮੀਆਂ 'ਤੇ ਬ੍ਰਾਂਚ ਪੋਸਟ ਮਾਸਟਰ, ਅਸਿਸਟੈਂਟ ਬ੍ਰਾਂਚ ਪੋਸਟਮਾਸਟਰ ਅਤੇ ਡਾਕ ਸੇਵਕ ਦੀ ਭਰਤੀ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।