PM ਮੋਦੀ ਦੀ ਅਗਵਾਈ 'ਚ ਗਲੋਬਲ ਮੈਨੂਫੈਕਚਰਿੰਗ ਹੱਬ ਬਣ ਰਿਹੈ ਭਾਰਤ
Saturday, Nov 23, 2024 - 06:19 PM (IST)
ਨਵੀਂ ਦਿੱਲੀ- ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਜਾਣਿਆ ਜਾਂਦਾ ਹੈ। ਤਰੱਕੀ ਦੇ ਰਾਹ 'ਤੇ ਚੱਲ ਰਿਹਾ ਦੇਸ਼ ਆਉਣ ਵਾਲੇ ਸਾਲਾਂ 'ਚ ਚੌਥੀ ਅਤੇ ਫਿਰ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਜਾਣਿਆ ਜਾਵੇਗਾ। ਭਾਰਤ ਵਿੱਚ ਅੱਗੇ ਵਧਣ ਦਾ ਪੂਰਾ ਆਤਮ-ਵਿਸ਼ਵਾਸ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਇੱਕ ਗਲੋਬਲ ਮੈਨੂਫੈਕਚਰਿੰਗ ਹੱਬ ਬਣਨ ਜਾ ਰਿਹਾ ਹੈ। ਭਾਰਤੀ ਮੈਨੂਫੈਕਚਰਿੰਗ ਵਿੱਚ ਇੱਕ ਨਵੇਂ ਉਤਸ਼ਾਹ ਅਤੇ ਉਛਾਲ ਲਈ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਅਤੇ ਯੋਜਨਾਵਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇੱਕ ਮੀਡੀਆ ਸਮਾਗਮ ਵਿੱਚ ਭਾਰਤ ਫੋਰਜ ਦੇ ਚੇਅਰਮੈਨ ਬਾਬਾ ਕਲਿਆਣੀ ਨੇ ਮੈਨੂਫੈਕਚਰਿੰਗ, ਫੋਰਜਿੰਗ ਅਤੇ ਇੰਜਨੀਅਰਿੰਗ ਵਿੱਚ ਜਰਮਨੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਭਾਰਤ ਜਰਮਨੀ ਤੋਂ ਸਿੱਖ ਸਕਦਾ ਹੈ। ਜਿਸ ਤਰ੍ਹਾਂ ਕਾਰਾਂ ਤੋਂ ਲੈ ਕੇ ਮਸ਼ੀਨ ਟੂਲਸ ਅਤੇ ਹੋਰ ਸਾਜ਼ੋ-ਸਾਮਾਨ ਤੱਕ ਹਰ ਚੀਜ਼ ਵਿੱਚ ਜਰਮਨੀ ਭਾਰਤ ਲਈ ਇੱਕ ਵੱਡਾ ਨਾਮ ਹੈ, ਉਸੇ ਤਰ੍ਹਾਂ ਭਾਰਤ ਨੂੰ ਜਰਮਨੀ ਤੋਂ ਸਿੱਖਣਾ ਚਾਹੀਦਾ ਹੈ ਕਿ ਇੱਕ ਉਤਪਾਦ ਦੇਸ਼ ਕਿਵੇਂ ਬਣਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿੱਚ ਉਤਪਾਦਕ ਰਾਸ਼ਟਰ ਬਣਨ ਦੇ ਸਾਰੇ ਗੁਣ ਮੌਜੂਦ ਹਨ। ਦੇਸ਼ ਵਿੱਚ ਅਭਿਲਾਸ਼ਾ, ਮਟੀਰੀਅਲ ਰਿਸੋਰਸਜ ਅਤੇ ਵਧ ਰਹੇ ਬਾਜ਼ਾਰ ਦੀ ਉਪਲਬਧਤਾ ਤਾਂ ਹੈ, ਪਰ ਅਜੇ ਵੀ ਬਹੁਤ ਸਾਰੀਆਂ ਕਮੀਆਂ ਹਨ। ਪ੍ਰਧਾਨ ਮੰਤਰੀ ਮੋਦੀ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਅਤੇ ਭਾਰਤ ਦੇ ਮੈਨੂਫੈਕਚਰਿੰਗ ਖੇਤਰ ਨੂੰ ਮਜ਼ਬੂਤ ਕਰਨ ਲਈ ਕਈ ਵੱਡੇ ਕਦਮ ਚੁੱਕ ਰਹੇ ਹਨ।
ਇਹ ਵੀ ਪੜ੍ਹੋ: ਕੈਂਸਰ ਦੇ ਫੈਲਣ ਨੂੰ ਰੋਕ ਸਕਦੈ ਕੋਵਿਡ ਇਨਫੈਕਸ਼ਨ!
ਭਾਰਤ ਨੂੰ ਮੈਨੂਫੈਕਚਰਿੰਗ ਹੱਬ ਬਣਾਉਣ ਦੇ ਉਦੇਸ਼ ਨੂੰ ਲੈ ਕੇ 'ਪ੍ਰਧਾਨ ਮੰਤਰੀ ਗਤੀ ਸ਼ਕਤੀ ਯੋਜਨਾ' ਦੀ ਵੀ ਸ਼ਲਾਘਾ ਕੀਤੀ ਗਈ। ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਅਤੇ ਲੌਜਿਸਟਿਕਸ ਨੂੰ ਬਿਹਤਰ ਬਣਾਉਣ ਨੂੰ ਲੈ ਕੇ ਮੌਜੂਦਾ ਸਰਕਾਰ ਦੀ 'ਪ੍ਰਧਾਨ ਮੰਤਰੀ ਗਤੀ ਸ਼ਕਤੀ ਯੋਜਨਾ' ਅਹਿਮ ਭੂਮਿਕਾ ਨਿਭਾ ਰਹੀ ਹੈ। ਦੇਸ਼ ਵਿੱਚ ਮਲਟੀ-ਮੋਡਲ ਕਨੈਕਟੀਵਿਟੀ ਲਈ 'ਪ੍ਰਧਾਨ ਮੰਤਰੀ ਗਤੀ ਸ਼ਕਤੀ' ਨੂੰ ਰਾਸ਼ਟਰੀ ਮਾਸਟਰ ਪਲਾਨ ਵਜੋਂ ਜਾਣਿਆ ਜਾਂਦਾ ਹੈ। ਇਸ ਯੋਜਨਾ ਤਹਿਤ ਸਰਕਾਰ ਦੇ 16 ਮੰਤਰਾਲਿਆਂ ਵਿਚਕਾਰ ਤਾਲਮੇਲ ਸਥਾਪਤ ਕਰਨਾ ਹੈ। ਤਾਂ ਜੋ ਸੜਕ, ਰੇਲ, ਤੇਲ ਅਤੇ ਗੈਸ ਵਰਗੇ ਮੰਤਰਾਲਿਆਂ ਦੇ ਪ੍ਰੋਜੈਕਟਾਂ ਨੂੰ ਇਕੱਠੇ ਡਿਜੀਟਲ ਪਲੇਟਫਾਰਮ 'ਤੇ ਲਿਆਇਆ ਜਾ ਸਕੇ, ਕੰਮ ਵਿਚ ਤੇਜੀ ਆਏ ਅਥੇ ਲਾਗਤਾਂ ਵਿਚ ਕਟੌਤੀ ਹੋਵੇ। ਜਰਮਨ ਕਾਰ ਕੰਪਨੀ ਮਰਸਡੀਜ਼-ਬੈਂਜ਼ ਗਰੁੱਪ ਦੀ ਤਰਫੋਂ ਕਿਹਾ ਗਿਆ ਕਿ ਕੰਪਨੀ ਦਾ ਉਦੇਸ਼ ਭਾਰਤ ਵਿੱਚ ਘਰੇਲੂ ਬਾਜ਼ਾਰ ਲਈ ਉਤਪਾਦਨ ਕਰਨਾ ਹੈ। ਇਸ ਨਾਲ ਕੰਪਨੀ ਨਿਰਯਾਤ ਲਈ ਉਤਪਾਦਨ ਵਧਾਉਣ ਦੇ ਰਾਹ 'ਤੇ ਅੱਗੇ ਵਧਣਾ ਚਾਹੁੰਦੀ ਹੈ। ਇਹ ਮਾਡਲ ਭਾਰਤ ਤੋਂ ਪਹਿਲਾਂ ਕੰਪਨੀ ਨੇ ਦੂਜੇ ਕਈ ਬਾਜ਼ਾਰਾਂ ਅਮਰੀਕਾ, ਚੀਨ ਅਤੇ ਦੱਖਣੀ ਅਫਰੀਕਾ ਵਿਚ ਅਪਣਾਇਆ ਸੀ।
ਇਹ ਵੀ ਪੜ੍ਹੋ: ਵਿਆਹ ਦੇ 2 ਮਹੀਨੇ ਬਾਅਦ ਪਤੀ ਨੇ ਛੱਡੀ ਪਤਨੀ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8