ਭੂਚਾਲ ਦੀ ਮਾਰ ਝੱਲ ਰਹੇ ਮਿਆਂਮਾਰ ਦੀ ਮਦਦ ਲਈ ਸਭ ਤੋਂ ਅੱਗੇ ਹੈ India, ਭੇਜੀ 442 ਟਨ ਹੋਰ ਰਾਹਤ ਸਮੱਗਰੀ
Saturday, Apr 05, 2025 - 01:49 PM (IST)

ਇੰਟਰਨੈਸ਼ਨਲ ਡੈਸਕ- ਪਿਛਲੇ ਹਫ਼ਤੇ ਆਏ 7.7 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਦੀ ਮਾਰ ਝੱਲ ਰਿਹਾ ਮਿਆਂਮਾਰ ਹਾਲੇ ਵੀ ਇਸ ਤਬਾਹੀ ਤੋਂ ਉੱਭਰ ਨਹੀਂ ਪਾਇਆ ਹੈ। ਇਸ ਦੌਰਾਨ ਹੁਣ ਤੱਕ 3,000 ਤੋਂ ਵੱਧ ਲੋਕ ਜਾਨ ਗੁਆ ਚੁੱਕੇ ਹਨ, ਜਦਕਿ ਹਜ਼ਾਰਾਂ ਹੀ ਹੋਰ ਜ਼ਖਮੀ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਜਾਰੀ ਹੈ।
ਆਪਣੇ ਗੁਆਂਢੀ ਦੇਸ਼ 'ਤੇ ਪਈ ਇਸ ਕੁਦਰਤ ਦੀ ਮਾਰ ਦੇ ਸਮੇਂ 'ਚ ਭਾਰਤ ਮਿਆਂਮਾਰ ਨਾਲ ਖੜ੍ਹਾ ਹੈ ਤੇ ਹਰ ਸੰਭਵ ਮਦਦ ਕਰ ਰਿਹਾ ਹੈ। ਇਸ ਦੌਰਾਨ ਭਾਰਤ ਨੇ ਮਿਆਂਮਾਰ ਦੀ ਮਦਦ ਲਈ 'ਆਪ੍ਰੇਸ਼ਨ ਬ੍ਰਹਮਾ' ਸ਼ੁਰੂ ਕੀਤਾ ਹੋਇਆ ਹੈ, ਜਿਸ ਤਹਿਤ ਭਾਰਤ ਵੱਲੋਂ ਮਿਆਂਮਾਰ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
Meeting needs of affected people. A large 442 T consignment of food aid (rice, cooking oil, noodles & biscuits) carried by @indiannavy landing ship tank INS Gharial arrived today at Thilawa Port & was handed over by @AmbAbhayThakur to CM Yangon U Soe Thein & team.#OperationBrahma pic.twitter.com/gxVkizCYd0
— India in Myanmar (@IndiainMyanmar) April 5, 2025
ਤਾਜ਼ਾ ਜਾਣਕਾਰੀ ਅਨੁਸਾਰ ਭਾਰਤ ਨੇ ਸ਼ੁੱਕਰਵਾਰ ਨੂੰ ਚੌਲ, ਤੇਲ, ਨੂਡਲਜ਼, ਬਿਸਕੁਟ ਆਦਿ ਸਣੇ ਕੁੱਲ 442 ਟਨ ਭੋਜਨ ਤੇ ਰਾਹਤ ਸਮੱਗਰੀ ਮਿਆਂਮਾਰ ਨੂੰ ਭੇਜ ਦਿੱਤੀ ਹੈ। ਰਾਹਤ ਸਮੱਗਰੀ ਦੀ ਇਹ ਖੇਪ ਭਾਰਤੀ ਨੇਵੀ ਦੇ ਆਈ.ਐੱਨ.ਐੱਸ. ਘਰਿਆਲ ਰਾਹੀਂ ਮਿਆਂਮਾਰ ਦੀ ਥਿਲਾਵਾ ਬੰਦਰਗਾਹ 'ਤੇ ਪਹੁੰਚਾ ਦਿੱਤੀ ਗਈ ਹੈ।
ਹੁਣ ਤੱਕ ਭਾਰਤ ਮਿਆਂਮਾਰ ਨੂੰ ਕੁੱਲ 625 ਮੀਟ੍ਰਿਕ ਟਨ ਰਾਹਤ ਸਮੱਗਰੀ ਭੇਜ ਚੁੱਕਾ ਹੈ। ਇਸ ਤੋਂ ਇਲਾਵਾ ਭਾਰਤ ਨੇ ਉੱਥੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੇ 80 ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਭਾਰਤੀ ਸੈਨਾ ਨੇ ਉੱਥੇ ਇਕ ਫੀਲਡ ਹਸਪਤਾਲ ਵੀ ਖੋਲ੍ਹ ਲਿਆ ਹੈ, ਤਾਂ ਜੋ ਜ਼ਖ਼ਮੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਸਕੇ।
ਇਹ ਵੀ ਪੜ੍ਹੋ- ਕੀ ਬਣੂੰ ਦੁਨੀਆ ਦਾ....! ਮਾਸੀ ਨੇ ਪੈਸਿਆਂ ਖ਼ਾਤਰ ਆਪਣੀ ਹੀ ਭਾਣਜੀ ਦਾ ਕਰ ਲਿਆ 'ਸੌਦਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e