ਭਾਰਤ ''ਚ ਮਲੇਰੀਆ ਦੇ ਮਾਮਲਿਆਂ ''ਚ ਮਹੱਤਵਪੂਰਨ ਗਿਰਾਵਟ; WHO ਨੇ ਕੀਤੀ ਸ਼ਲਾਘਾ
Saturday, Dec 21, 2024 - 05:39 PM (IST)
ਲੰਡਨ (ਏਜੰਸੀ)- ਭਾਰਤ ਨੇ ਦੇਸ਼ ਦੇ ਉਨ੍ਹਾਂ ਰਾਜਾਂ ਵਿਚ ਮਲੇਰੀਆ ਦੇ ਮਾਮਲਿਆਂ ਅਤੇ ਇਸ ਨਾਲ ਸਬੰਧਤ ਮੌਤ ਦਰ ਨੂੰ ਘਟਾਉਣ ਵਿਚ ਮਹੱਤਵਪੂਰਨ ਤਰੱਕੀ ਕੀਤੀ ਹੈ, ਜਿੱਥੇ ਇਹ ਬਿਮਾਰੀ ਬਹੁਤ ਫੈਲੀ ਹੋਈ ਸੀ। ਇਹ ਜਾਣਕਾਰੀ ਵਿਸ਼ਵ ਸਿਹਤ ਸੰਗਠਨ (WHO) ਦੀ 'ਵਰਲਡ ਮਲੇਰੀਆ ਰਿਪੋਰਟ 2024' ਦੇ ਨਤੀਜਿਆਂ 'ਚ ਦਿੱਤੀ ਗਈ ਹੈ। ਬ੍ਰਿਟੇਨ ਦੇ ਪਾਰਲੀਮੈਂਟ ਕੰਪਲੈਕਸ ਵਿੱਚ ਇਸ ਹਫਤੇ ਹੋਈ ਇੱਕ ਮੀਟਿੰਗ ਵਿੱਚ, ਹਿੱਸੇਦਾਰਾਂ ਨੇ ਰਿਪੋਰਟ ਦੇ ਨਤੀਜਿਆਂ 'ਤੇ ਚਰਚਾ ਕੀਤੀ ਅਤੇ ਦਲੀਲ ਦਿੱਤੀ ਕਿ ਮਲੇਰੀਆ ਨੂੰ ਖਤਮ ਕਰਨ ਵਿੱਚ ਯੋਗਦਾਨ ਪਾਉਣਾ ਆਰਥਿਕ ਤੌਰ 'ਤੇ ਸਮਝਦਾਰੀ ਭਰਿਆ ਕਦਮ ਹੈ।
ਇਹ ਵੀ ਪੜ੍ਹੋ: ਟਰੂਡੋ ਨੂੰ ਸਤਾਉਣ ਲੱਗਾ ਕੁਰਸੀ ਜਾਣ ਦਾ ਡਰ, ਕੈਬਨਿਟ 'ਚ ਕੀਤਾ ਵੱਡਾ ਫੇਰਬਦਲ
ਮੀਟਿੰਗ ਵਿੱਚ ਇਸ ਗੱਲ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਕਿ ਕਿਵੇਂ ਭਾਰਤ ਵਿੱਚ ਕਮਿਊਨਿਟੀ ਹੈਲਥ ਵਰਕਰ ਦੂਰ-ਦੁਰਾਡੇ ਦੀ ਆਬਾਦੀ ਤੱਕ ਪਹੁੰਚ ਕਰ ਰਹੇ ਹਨ ਅਤੇ 'ਮਲੇਰੀਆ ਦੇ ਮਾਮਲਿਆਂ ਅਤੇ ਮੌਤਾਂ ਵਿਚ ਮਹੱਤਵਪੂਰਣ ਕਮੀ ਲਿਆ ਰਹੇ ਹਨ'। ਭਾਰਤ ਵਿੱਚ ਜ਼ਿਆਦਾਤਰ ਕਮਿਊਨਿਟੀ ਹੈਲਥ ਵਰਕਰ ਮੁੱਖ ਤੌਰ 'ਤੇ ਔਰਤਾਂ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ, 'ਭਾਰਤ ਆਪਣੇ ਉਨ੍ਹਾਂ ਰਾਜਾਂ ਵਿੱਚ ਮਲੇਰੀਆ ਦੀਆਂ ਘਟਨਾਵਾਂ ਅਤੇ ਮੌਤ ਦਰ ਨੂੰ ਘਟਾਉਣ ਵਿੱਚ ਮਹੱਤਵਪੂਰਨ ਤਰੱਕੀ ਕਰ ਰਿਹਾ ਹੈ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਇਸ ਬਿਮਾਰੀ ਤੋਂ ਪ੍ਰਭਾਵਿਤ ਸਨ।'
ਇਹ ਵੀ ਪੜ੍ਹੋ: ਤਾਜ ਮਹਿਲ ਨਹੀਂ, UP ਦੀ ਇਹ ਜਗ੍ਹਾ ਬਣੀ ਸੈਲਾਨੀਆਂ ਦੀ ਪਹਿਲੀ ਪਸੰਦ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8