ਰਾਸ਼ਟਰਮੰਡਲ ਤਕਨੀਕੀ ਸਹਿਯੋਗ ਖਜ਼ਾਨੇ 'ਚ ਭਾਰਤ ਦੇਵੇਗਾ ਦੁੱਗਣਾ ਯੋਗਦਾਨ

04/21/2018 3:32:03 PM

ਲੰਡਨ, (ਏਜੰਸੀਆਂ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਕਨੀਕੀ ਸਹਿਯੋਗ ਲਈ ਬਣਾਏ ਗਏ ਰਾਸ਼ਟਰਮੰਡਲ ਖਜ਼ਾਨੇ 'ਚ ਭਾਰਤ ਦੇ ਯੋਗਦਾਨ ਨੂੰ ਦੁੱਗਣਾ ਕਰਨ ਦੇ ਐਲਾਨ ਨਾਲ ਹੀ ਛੋਟੇ ਦੀਪਾਂ ਵਾਲੇ ਦੇਸ਼ਾਂ ਨੂੰ ਵਿਕਾਸ 'ਚ ਸਹਿਯੋਗ ਦੇਣ ਦਾ ਵਿਸ਼ਵਾਸ ਪ੍ਰਗਟਾਇਆ। ਸੂਤਰਾਂ ਮੁਤਾਬਕ ਭਾਰਤ 20 ਲੱਖ ਪੌਂਡ ਭਾਵ 18 ਕਰੋੜ ਰੁਪਏ ਤੋਂ ਵਧੇਰੇ ਦੇਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਮੰਡਲ ਸੰਮੇਲਨ 'ਚ ਕ੍ਰਿਕਟ ਕੂਟਨੀਤੀ 'ਤੇ ਵੀ ਜ਼ੋਰ ਦਿੱਤਾ।
ਰਾਸ਼ਟਰਮੰਡਲ ਮੈਂਬਰ ਦੇਸ਼ਾਂ ਦੀ ਸਰਕਾਰ ਦੇ ਮੁਖੀਆਂ ਦੀ ਬੈਠਕ (ਚੋਗਮ) ਦੇ ਕਾਰਜਕਾਰੀ ਸੈਸ਼ਨ ਦੌਰਾਨ ਇਥੇ ਮੋਦੀ ਨੇ ਕਿਹਾ ਕਿ ਛੋਟੇ ਦੇਸ਼ਾਂ ਤੇ ਛੋਟੇ ਦੀਪਾਂ ਵਾਲੇ ਦੇਸ਼ਾਂ ਨੂੰ ਸਮਰਥਾ ਨਿਰਮਾਣ ਦੀ ਲੋੜ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਦੇਸ਼ ਮੰਤਰਾਲੇ ਦੀ ਸਕੱਤਰ (ਪੱਛਮੀ) ਰੂਚੀ ਘਣਸ਼ਿਆਮ ਨੇ ਕਿਹਾ ਕਿ ਭਾਰਤ ਇਨ੍ਹਾਂ ਦੇਸ਼ਾਂ 'ਚ ਨਿਰਮਾਣ ਲਈ ਮਦਦ ਕਰਨ ਜਾ ਰਿਹਾ ਹੈ। ਇਸ ਦੇ ਲਈ ਗੋਆ ਸਥਿਤ ਰਾਸ਼ਟਰੀ ਸਮੁੰਦਰ ਵਿਗਿਆਨ ਸੰਸਥਾਨ ਉਨ੍ਹਾਂ ਨੂੰ ਟ੍ਰੇਨਿੰਗ ਦੇਵੇਗਾ। ਤੁਹਾਨੂੰ ਦੱਸ ਦਈਏ ਕਿ ਮੋਦੀ ਲੰਡਨ ਤੋਂ ਰਵਾਨਾ ਹੋ ਕੇ ਜਰਮਨੀ ਪੁੱਜ ਗਏ ਹਨ। 


Related News