ਦੇਸ਼ ''ਚ ਕੋਵਿਡ-19 ਦੇ 22 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ, ਪੀੜਤਾਂ ਦੀ ਗਿਣਤੀ 99 ਲੱਖ ਦੇ ਪਾਰ

Tuesday, Dec 15, 2020 - 11:30 AM (IST)

ਦੇਸ਼ ''ਚ ਕੋਵਿਡ-19 ਦੇ 22 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ, ਪੀੜਤਾਂ ਦੀ ਗਿਣਤੀ 99 ਲੱਖ ਦੇ ਪਾਰ

ਨਵੀਂ ਦਿੱਲੀ- ਭਾਰਤ 'ਚ ਕਰੀਬ 5 ਮਹੀਨਿਆਂ ਬਾਅਦ ਕੋਵਿਡ-19 ਦੇ 23 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ। ਉੱਥੇ ਹੀ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੀ 95 ਫੀਸਦੀ ਤੋਂ ਵੱਧ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਕੋਵਿਡ-19 ਦੇ 22,065 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਇਨਫੈਕਸ਼ਨ ਦੇ ਕੁੱਲ ਮਾਮਲੇ 99,06,165 ਹੋ ਗਏ। ਉੱਥੇ ਹੀ 354 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,43,709 ਹੋ ਗਈ। ਅੰਕੜਿਆਂ ਅਨੁਸਾਰ 94,22,636 ਲੋਕਾਂ ਦੇ ਸਿਹਤਯਾਬ ਹੋਣ ਨਾਲ ਦੇਸ਼ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੱਧ ਕੇ 95.12 ਫੀਸਦੀ ਹੋ ਗਈ। ਉੱਥੇ ਹੀ ਕੋਵਿਡ-19 ਨਾਲ ਮੌਤ ਦਰ 1.45 ਫੀਸਦੀ ਹੈ। 

ਦੇਸ਼ 'ਚ ਲਗਾਤਾਰ 9 ਦਿਨਾਂ ਤੋਂ ਇਲਾਜ ਅਧੀਨ ਲੋਕਾਂ ਦੀ ਗਿਣਤੀ 4 ਲੱਖ ਤੋਂ ਘੱਟ ਹੈ। ਕੁੱਲ 3,39,820 ਲੋਕਾਂ ਦਾ ਕੋਰੋਨਾ ਵਾਇਰਸ ਦਾ ਇਲਾਜ ਚੱਲ ਰਿਹਾ ਹੈ, ਜੋ ਕੁੱਲ ਮਾਮਿਲਆਂ ਦਾ 3.43 ਫੀਸਦੀ ਹੈ। ਭਾਰਤ 'ਚ 7 ਅਗਸਤ ਨੂੰ ਪੀੜਤਾਂ ਦੀ ਗਿਣਤੀ 20 ਲੱਖ, 23 ਅਗਸਤ ਨੂੰ 30 ਲੱਖ ਅਤੇ 5 ਸਤੰਬਰ ਨੂੰ 40 ਲੱਖ ਦੇ ਪਾਰ ਚੱਲੀ ਗਈ ਸੀ। ਉੱਥੇ ਹੀ ਕੁੱਲ ਮਾਮਲੇ 16 ਸਤੰਬਰ ਨੂੰ 50 ਲੱਖ, 28 ਸਤੰਬਰ ਨੂੰ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ ਅਤੇ 20 ਨਵੰਬਰ ਨੂੰ 90 ਲੱਖ ਦੇ ਪਾਰ ਚੱਲੇ ਗਏ ਸਨ। ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈਸੀਐੱਮਆਰ) ਅਨੁਸਾਰ ਦੇਸ਼ 'ਚ 14 ਦਸੰਬਰ ਤੱਕ 15,55,60,655 ਨਮੂਨਿਆਂ ਦੀ ਕੋਵਿਡ-19 ਸੰਬੰਧੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 9,93,664 ਨਮੂਨਿਆਂ ਦੀ ਜਾਂਚ ਸੋਮਵਾਰ ਨੂੰ ਕੀਤੀ ਗਈ।


author

DIsha

Content Editor

Related News