ਭਾਰਤ-ਚੀਨ ਦੇ ਰਿਸ਼ਤਿਆਂ ''ਚ ਆਉਣ ਲੱਗੀ ''ਨਰਮੀ'' ! ਸਰਹੱਦੀ ਇਲਾਕਿਆਂ ''ਚ ਚੀਨ ਨੇ ਘਟਾਈ ਫ਼ੌਜ

Monday, Sep 14, 2026 - 12:49 PM (IST)

ਭਾਰਤ-ਚੀਨ ਦੇ ਰਿਸ਼ਤਿਆਂ ''ਚ ਆਉਣ ਲੱਗੀ ''ਨਰਮੀ'' ! ਸਰਹੱਦੀ ਇਲਾਕਿਆਂ ''ਚ ਚੀਨ ਨੇ ਘਟਾਈ ਫ਼ੌਜ

ਇੰਟਰਨੈਸ਼ਨਲ ਡੈਸਕ- ਨਵੀਂ ਦਿੱਲੀ ਵਿਖੇ 12-13 ਸਤੰਬਰ ਨੂੰ ਹੋਏ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਵੱਲੋਂ ਦੋਵਾਂ ਦੇਸ਼ਾਂ ਵਿਚਾਲੇ ਜਾਰੀ ਤਣਾਅ ਨੂੰ ਘਟਾਉਣ ਬਾਰੇ ਚਰਚਾ ਕੀਤੀ ਗਈ ਸੀ। ਇਸੇ ਦੌਰਾਨ ਭਾਰਤੀ ਰੱਖਿਆ ਮੰਤਰਾਲੇ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਅਨੁਸਾਰ, ਸਾਲ 2025 ਦੌਰਾਨ ਚੀਨ ਨੇ ਭਾਰਤ ਦੀਆਂ ਉੱਤਰੀ ਸਰਹੱਦਾਂ ਅਤੇ ਲਾਈਨ ਆਫ਼ ਐਕਚੁਅਲ ਕੰਟਰੋਲ (LAC) ਦੇ ਨਾਲ ਲੱਗਦੇ ਖੇਤਰਾਂ 'ਚ ਆਪਣੀ ਫ਼ੌਜ ਦੀ ਤਾਇਨਾਤੀ ਘਟਾਈ ਹੈ। ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਇਸ ਦੇ ਬਾਵਜੂਦ ਭਾਰਤੀ ਫ਼ੌਜ ਦੀ ਤਾਇਨਾਤੀ ਸਾਰੇ ਖੇਤਰਾਂ ਵਿੱਚ ਮਜ਼ਬੂਤ ਹੈ ਅਤੇ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਰੱਖਿਆ ਮੰਤਰਾਲੇ ਅਨੁਸਾਰ, LAC ਦੇ ਨਾਲ ਅਤੇ ਪੁਰਾਣੇ ਸਿਖਲਾਈ ਖੇਤਰਾਂ 'ਚ ਹੁਣ ਚੀਨ ਦੀਆਂ 10 ਕੰਬਾਈਨਡ ਆਰਮਜ਼ ਬ੍ਰਿਗੇਡ ਸਾਈਜ਼ ਦੀਆਂ ਫ਼ੌਜੀ ਟੁਕੜੀਆਂ ਹੀ ਤਾਇਨਾਤ ਰਹਿ ਗਈਆਂ ਹਨ। ਦੋਹਾਂ ਦੇਸ਼ਾਂ ਦੇ ਸਬੰਧਾਂ 'ਚ ਆਈ ਸਥਿਰਤਾ ਦਾ ਮੁੱਖ ਕਾਰਨ ਲਗਾਤਾਰ ਹੋਈਆਂ ਸਿਆਸੀ, ਕੂਟਨੀਤਕ ਅਤੇ ਫ਼ੌਜੀ ਪੱਧਰ ਦੀਆਂ ਬੈਠਕਾਂ ਹਨ।

ਇਹ ਵੀ ਪੜ੍ਹੋ- PM ਮੋਦੀ ਨੇ ਚੀਨ ਨੂੰ ਸੌਂਪੀ BRICS 2027 ਦੀ ਪ੍ਰਧਾਨਗੀ ! ਮੇਜ਼ਬਾਨੀ ਲਈ ਦਿੱਤੀਆਂ ਸ਼ੁਭਕਾਮਨਾਵਾਂ

ਸਾਲ 2025 'ਚ 'ਵਰਕਿੰਗ ਮੈਕੇਨਿਜ਼ਮ ਫ਼ੌਰ ਕੰਸਲਟੇਸ਼ਨ ਐਂਡ ਕੋਆਰਡੀਨੇਸ਼ਨ' (WMCC) ਦੇ 33ਵੇਂ (ਮਾਰਚ 2025) ਅਤੇ 34ਵੇਂ (ਜੁਲਾਈ 2025) ਦੌਰ ਦੀਆਂ ਬੈਠਕਾਂ ਹੋਈਆਂ। ਇਸ ਤੋਂ ਇਲਾਵਾ ਸਰਹੱਦੀ ਮੁੱਦੇ 'ਤੇ ਵਿਸ਼ੇਸ਼ ਨੁਮਾਇੰਦਿਆਂ  ਦੀ ਗੱਲਬਾਤ ਦਸੰਬਰ 2024 ਅਤੇ ਅਗਸਤ 2025 'ਚ ਮੁੜ ਸ਼ੁਰੂ ਹੋਈ ਤੇ ਪੂਰਬੀ ਲੱਦਾਖ 'ਚ 25-26 ਅਕਤੂਬਰ 2025 ਨੂੰ 23ਵੇਂ ਗੇੜ ਦੀ ਕੋਰ ਕਮਾਂਡਰ ਪੱਧਰੀ ਬੈਠਕ ਹੋਈ। ਇਸ ਦੇ ਨਾਲ-ਨਾਲ ਸਾਰੇ ਸੈਕਟਰਾਂ 'ਚ ਬਾਰਡਰ ਪਰਸਨਲ ਮੀਟਿੰਗਾਂ ਚੰਗੇ ਅਤੇ ਦੋਸਤਾਨਾ ਮਾਹੌਲ 'ਚ ਜਾਰੀ ਹਨ।

ਜ਼ਿਕਰਯੋਗ ਹੈ ਕਿ ਅਗਸਤ 2025 'ਚ ਤਿਆਨਜਿਨ (ਚੀਨ) ਵਿਖੇ ਸ਼ੰਘਾਈ ਸਹਿਯੋਗ ਸੰਗਠਨ (SCO) ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਨਾਲ ਦੁਵੱਲੇ ਸਬੰਧਾਂ ਨੂੰ ਨਵੀਂ ਮਜ਼ਬੂਤੀ ਮਿਲੀ ਸੀ। ਇਸ ਮਗਰੋਂ ਸ਼ਨੀਵਾਰ ਨੂੰ ਨਵੀਂ ਦਿੱਲੀ 'ਚ ਬ੍ਰਿਕਸ ਸੰਮੇਲਨ ਦੌਰਾਨ ਪੀ.ਐੱਮ. ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ 50 ਮਿੰਟ ਤੋਂ ਵੱਧ ਲੰਬੀ ਦੁਵੱਲੀ ਬੈਠਕ ਹੋਈ, ਜਿਸ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਾਰਤ-ਚੀਨ ਸਬੰਧਾਂ ਨੂੰ ਰਣਨੀਤਕ ਅਤੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨਾਲ ਦੇਖਣ ਦੀ ਲੋੜ 'ਤੇ ਜ਼ੋਰ ਦਿੱਤਾ। ਅਜਿਹੇ 'ਚ ਸਰਹੱਦਾਂ 'ਤੇ ਚੀਨੀ ਫੌਜ ਦੀ ਤਾਇਨਾਤੀ ਘਟਣਾ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਕਰਨ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਇਤਿਹਾਸ ਦੇ ਸਭ ਤੋਂ ਵੱਡੇ ਊਰਜਾ ਸੰਕਟ ਦਾ ਮੰਡਰਾ ਰਿਹੈ ਖ਼ਤਰਾ ! ਬੁਰੀ ਤਰ੍ਹਾਂ ਹਿੱਲ ਗਈ ਪੂਰੀ ਦੁਨੀਆ ਦੀ ਸਪਲਾਈ ਚੇਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News