ਬਿਹਾਰ ’ਚ ਪਹਿਲੀ ਵਾਰ ‘ਇੰਡੀਆ’ ਗੱਠਜੋੜ ਤੇ ਰਾਜਗ ਵਿਚਕਾਰ CM ਚਿਹਰੇ ਨੂੰ ਲੈ ਕੇ ਖਿੱਚੋਤਾਣ ਜਾਰੀ

Wednesday, Oct 22, 2025 - 08:44 AM (IST)

ਬਿਹਾਰ ’ਚ ਪਹਿਲੀ ਵਾਰ ‘ਇੰਡੀਆ’ ਗੱਠਜੋੜ ਤੇ ਰਾਜਗ ਵਿਚਕਾਰ CM ਚਿਹਰੇ ਨੂੰ ਲੈ ਕੇ ਖਿੱਚੋਤਾਣ ਜਾਰੀ

ਪਟਨਾ (ਏਜੰਸੀਆਂ/ਇੰਟ.) - ਬਿਹਾਰ ਵਿਚ ਰਾਸ਼ਟਰੀ ਲੋਕਤੰਤਰੀ ਗੱਠਜੋੜ (ਰਾਜਗ) ਅਤੇ ‘ਇੰਡੀਆ’ ਗੱਠਜੋੜ ਵਿਚਕਾਰ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ। ਪਹਿਲੀ ਵਾਰ ਦੋਵਾਂ ਧਿਰਾਂ ਵੱਲੋਂ ਅਜੇ ਤੱਕ ਕਿਸੇ ਨੇ ਵੀ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ ਸੋਮਵਾਰ ਨੂੰ ਖ਼ਤਮ ਹੋ ਗਈ। ਵਿਰੋਧੀ ‘ਇੰਡੀਆ’ ਗੱਠਜੋੜ ਵਿਚ ਮਤਭੇਦ ਅਤੇ ਦਰਾਰਾਂ ਸਪੱਸ਼ਟ ਤੌਰ ’ਤੇ ਦਿਖਾਈ ਦੇਣ ਲੱਗ ਪਈਆਂ ਹਨ, ਕਿਉਂਕਿ ਕਈ ਸੀਟਾਂ ’ਤੇ ਭਾਈਵਾਲ ਪਾਰਟੀਆਂ ਆਹਮੋ-ਸਾਹਮਣੇ ਹਨ। 

ਪੜ੍ਹੋ ਇਹ ਵੀ : ਹੱਦੋ ਪਾਰ ਹੋਏ ਸੋਨੇ-ਚਾਂਦੀ ਦੇ ਰੇਟ, 1.31 ਲੱਖ ਰੁਪਏ ਹੋਈ ਅੱਜ ਦੀ ਕੀਮਤ, ਜਾਣੋ ਚਾਂਦੀ ਦਾ ਭਾਅ

ਚੋਣ ਕਮਿਸ਼ਨ ਮੁਤਾਬਕ ਪਹਿਲੇ ਪੜਾਅ ਦੀਆਂ ਚੋਣਾਂ ਲਈ ਕੁੱਲ 1314 ਉਮੀਦਵਾਰ ਮੈਦਾਨ ਵਿਚ ਹਨ। 243 ਮੈਂਬਰੀ ਵਿਧਾਨ ਸਭਾ ਦੀਆਂ 121 ਸੀਟਾਂ ’ਤੇ 6 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਇਸ ਪੜਾਅ ਵਿਚ ਨਾਮਜ਼ਦਗੀ ਪੱਤਰਾਂ ਦੀ ਜਾਂਚ ਤੋਂ ਬਾਅਦ 300 ਤੋਂ ਵੱਧ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਅਤੇ 61 ਉਮੀਦਵਾਰਾਂ ਨੇ ਆਪਣੇ ਨਾਂ ਵਾਪਸ ਲੈ ਲਏ। ਸੂਬੇ ਵਿਚ ਵਿਰੋਧੀ ਗੱਠਜੋੜ ਦੀ ਅਗਵਾਈ ਕਰ ਰਹੇ ਰਾਸ਼ਟਰੀ ਜਨਤਾ ਦਲ (ਰਾਜਦ) ਨੇ 143 ਉਮੀਦਵਾਰਾਂ ਦੀ ਆਪਣੀ ਸੂਚੀ ਦੇਰ ਨਾਲ ਜਾਰੀ ਕੀਤੀ। 

ਪੜ੍ਹੋ ਇਹ ਵੀ : ਠੰਡ ਨੂੰ ਲੈ ਕੇ ਬਦਲਿਆ ਸਕੂਲਾਂ ਦਾ ਸਮਾਂ, ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ

ਉਦੋਂ ਤੱਕ, ਜ਼ਿਆਦਾਤਰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਮਿਲ ਚੁੱਕੇ ਸਨ ਅਤੇ ਉਨ੍ਹਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਸਨ। ਪਿਛਲੀਆਂ 2 ਵਿਧਾਨ ਸਭਾ ਚੋਣਾਂ ਵਿਚ ਆਰ. ਜੇ. ਡੀ. ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਸੀ। ਰਾਜਦ ਨੇ ਕਾਂਗਰਸ ਨਾਲ ਸਿੱਧੇ ਟਕਰਾਅ ਤੋਂ ਬਚਣ ਦੀ ਕੋਸ਼ਿਸ਼ ਕੀਤੀ ਅਤੇ ਬਿਹਾਰ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜੇਸ਼ ਕੁਮਾਰ ਰਾਮ ਵਿਰੁੱਧ ਕੁਟੁੰਬਾ (ਰਾਖਵੇਂ) ਹਲਕੇ ਤੋਂ ਉਮੀਦਵਾਰ ਖੜ੍ਹਾ ਨਹੀਂ ਕੀਤਾ। ਹਾਲਾਂਕਿ, ਪਾਰਟੀ ਦੇ ਉਮੀਦਵਾਰ ਲਾਲਗੰਜ, ਵੈਸ਼ਾਲੀ ਅਤੇ ਕਹਲਗਾਓਂ ਵਿਚ ਕਾਂਗਰਸ ਉਮੀਦਵਾਰਾਂ ਵਿਰੁੱਧ ਮੈਦਾਨ ਵਿਚ ਹਨ।

ਪੜ੍ਹੋ ਇਹ ਵੀ : ਦੀਵਾਲੀ 'ਤੇ ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ, ਚਾਂਦੀ ਵੀ ਹੋਈ ਮਹਿੰਗੀ, ਜਾਣੋ ਅੱਜ ਦਾ ਰੇਟ

 


author

rajwinder kaur

Content Editor

Related News