ਡਰੋਨ ਉਡਾਉਣ, ਪਟਾਕੇ ਚਲਾਉਣ ''ਤੇ ਲਾਈ ਪੂਰਨ ਪਾਬੰਦੀ

Saturday, May 10, 2025 - 06:09 PM (IST)

ਡਰੋਨ ਉਡਾਉਣ, ਪਟਾਕੇ ਚਲਾਉਣ ''ਤੇ ਲਾਈ ਪੂਰਨ ਪਾਬੰਦੀ

ਊਨਾ- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹਾ ਪ੍ਰਸ਼ਾਸਨ ਨੇ ਊਨਾ ਜ਼ਿਲ੍ਹੇ ਵਿਚ ਡਰੋਨ ਉਡਾਉਣ ਅਤੇ ਪਟਾਕੇ ਚਲਾਉਣ 'ਤੇ ਪੂਰਨ ਪਾਬੰਦੀ ਲਾ ਦਿੱਤੀ ਹੈ। ਇਹ ਹੁਕਮ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੌਜੂਦਾ ਤਣਾਅਪੂਰਨ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਪ੍ਰਧਾਨ ਜਤਿਨ ਲਾਲ ਨੇ ਇਸ ਨੂੰ ਆਫ਼ਤ ਪ੍ਰਬੰਧਨ ਐਕਟ ਦੀਆਂ ਧਾਰਾਵਾਂ ਤਹਿਤ ਜਾਰੀ ਕੀਤਾ ਗਿਆ ਹੈ। ਇਹ ਹੁਕਮ ਅਗਲੇ ਹੁਕਮ ਤੱਕ ਪ੍ਰਭਾਵੀ ਰਹੇਗਾ ਅਤੇ ਉਲੰਘਣ ਕਰਨ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਤਿਨ ਨੇ ਦੱਸਿਆ ਕਿ ਇਹ ਹੁਕਮ ਅਗਲੇ ਹੁਕਮ ਤੱਕ ਪ੍ਰਭਾਵੀ ਰਹੇਗਾ ਅਤੇ ਉਲੰਘਣਾ ਕਰਨ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਊਨਾ ਜ਼ਿਲ੍ਹੇ ਦੇ ਭਰਵਾਂ ਖੇਤਰ ਦੇ ਬੇਹੜ ਭਟੇੜ ਪਿੰਡ ਵਿਚ 9 ਮਈ ਦੇਰ ਰਾਤ ਦੇਰ ਰਾਤ ਕਰੀਬ 1.30 ਵਜੇ ਇਕ ਸ਼ੱਕੀ ਧਾਤੂ ਦਾ ਟੁਕੜਾ ਡਿੱਗਿਆ। ਹਾਲਾਂਕਿ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸੁਰੱਖਿਆ ਵਿਵਸਥਾ ਯਕੀਨੀ ਕੀਤੀ ਹੈ। 

ਪ੍ਰਧਾਨ ਨੇ ਦੱਸਿਆ ਕਿ ਊਨਾ ਜ਼ਿਲ੍ਹੇ ਵਿਚ ਡਿੱਗੇ ਸ਼ੱਕੀ ਧਾਤੂ ਟੁਕੜੇ ਦੀ ਜਾਂਚ ਲਈ ਫ਼ੌਜ ਨੂੰ ਸੂਚਨਾ ਦਿੱਤੀ ਗਈ ਹੈ। ਮਾਹਰਾਂ ਦੀ ਟੀਮ ਮੌਕੇ 'ਤੇ ਪਹੁੰਚ ਕੇ ਤਕਨੀਕੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਅਧਿਕਾਰਤ ਜਾਣਕਾਰੀ 'ਤੇ ਹੀ ਭਰੋਸਾ ਕਰਨ ਦੀ ਅਪੀਲ ਕੀਤੀ ਹੈ। ਘਬਰਾਉਣ ਦੀ ਲੋੜ ਨਹੀਂ ਹੈ ਪਰ ਚੌਕਸ ਅਤੇ ਜਾਗਰੂਕ ਰਹਿਣਾ ਜ਼ਰੂਰੀ ਹੈ।


author

Tanu

Content Editor

Related News