11 ਸੂਬਿਆਂ ''ਚ ਤਬਾਹੀ ਮਚਾਏਗਾ ਚੱਕਰਵਾਤ, IMD ਨੇ Alert ਕੀਤਾ ਜਾਰੀ

Tuesday, Oct 21, 2025 - 02:34 PM (IST)

11 ਸੂਬਿਆਂ ''ਚ ਤਬਾਹੀ ਮਚਾਏਗਾ ਚੱਕਰਵਾਤ, IMD ਨੇ Alert ਕੀਤਾ ਜਾਰੀ

ਵੈੱਬ ਡੈਸਕ- ਭਾਰਤ 'ਚ ਮਾਨਸੂਨ ਭਾਵੇਂ ਹੀ ਚਲਾ ਗਿਆ ਹੋਵੇ ਪਰ ਮੌਸਮ ਦਾ ਪ੍ਰਕੋਪ ਅਜੇ ਖ਼ਤਮ ਨਹੀਂ ਹੋਇਆ ਹੈ। ਮੌਸਮ ਵਿਭਾਗ ਨੇ ਚੱਕਰਵਾਤ ਦਾ ਅਲਰਟ ਜਾਰੀ ਕੀਤਾ ਹੈ, ਜਿਸ ਨਾਲ ਨਾ ਸਿਰਫ਼ ਸਮੁੰਦਰੀ ਖੇਤਰਾਂ, ਬਲਕਿ ਅੰਦਰੂਨੀ ਸੂਬਿਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ।

IMD ਦਾ ਅਲਰਟ

ਮੌਸਮ ਵਿਗਿਆਨ ਵਿਭਾਗ (IMD) ਨੇ ਬੰਗਾਲ ਖਾੜੀ ਦੇ ਉੱਪਰ ਅੰਡਮਾਨ-ਨਿਕੋਬਾਰ ਟਾਪੂਆਂ ਲਈ ਚੱਕਰਵਾਤ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਅਸਰ ਤੋਂ ਪ੍ਰਭਾਵਿਤ ਖੇਤਰਾਂ 'ਚ 23 ਅਕਤੂਬਰ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਲਰਟ ਜਾਰੀ ਹੋਣ ਦੇ ਬਾਅਦ ਸਥਾਨਕ ਬੰਦਰਗਾਹਾਂ ਨੂੰ ਖਾਲੀ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : Diwali 'ਤੇ ਸਸਤਾ ਹੋਇਆ ਸੋਨਾ, ਚਾਂਦੀ ਦੀ ਵੀ ਡਿੱਗੀ ਕੀਮਤ, ਜਾਣੋ ਨਵੇਂ Rate

ਚੱਕਰਵਾਤ ਦਾ ਪ੍ਰਭਾਵ

ਚੱਕਰਵਾਤ ਦਾ ਅਸਰ ਦੱਖਣੀ ਪ੍ਰਦੇਸ਼ ਤੋਂ ਪੂਰਬ, ਪੂਰਬੀ ਉੱਤਰ-ਪੂਰਬ, ਮੱਧ ਭਾਰਤ, ਪੱਛਮੀ ਭਾਰਤ ਅਤੇ ਉੱਤਰ ਭਾਰਤ ਤੱਕ ਵੇਖਿਆ ਜਾ ਸਕਦਾ ਹੈ। ਪ੍ਰਭਾਵਿਤ ਰਾਜ: ਕੇਰਲ, ਤਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ, ਓਡੀਸ਼ਾ, ਮਹਾਰਾਸ਼ਟਰ, ਛੱਤੀਸਗੜ੍ਹ, ਗੋਆ, ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼। ਅੰਡਮਾਨ-ਨਿਕੋਬਾਰ ਤੋਂ ਸ਼ੁਰੂ ਹੋ ਕੇ ਚੱਕਰਵਾਤ ਕੇਰਲ 'ਚ ਦਾਖਲ ਹੋਵੇਗਾ, ਫਿਰ ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ ਅਤੇ ਹਿਮਾਚਲ ਤੱਕ ਪ੍ਰਭਾਵ ਪਹੁੰਚੇਗਾ।

ਹਾਲਾਂਕਿ ਪੰਜਾਬ 'ਚ ਅਗਲੇ 4-5 ਦਿਨਾਂ ਤੱਕ ਮੌਸਮ ਆਮ ਬਣਿਆ ਰਹੇਗਾ ਅਤੇ ਤਾਪਮਾਨ ਵਿੱਚ ਕੋਈ ਖ਼ਾਸ ਬਦਲਾਅ ਵੇਖਣ ਨੂੰ ਨਹੀਂ ਮਿਲੇਗਾ। ਮੌਸਮ ਵਿਭਾਗ ਅਨੁਸਾਰ ਜ਼ਿਆਦਾਤਰ ਸ਼ਹਿਰਾਂ 'ਚ ਤਾਪਮਾਨ 16 ਤੋਂ 33 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਅਤੇ ਮੌਸਮ ਖ਼ੁਸ਼ਕ ਰਹੇਗਾ। ਉਥੇ ਹੀ ਇਸ ਮੌਸਮ ਦੇ ਵਿਚਕਾਰ ਸੂਬੇ ਦੀ ਹਵਾ ਲਗਾਤਾਰ ਜ਼ਹਿਰੀਲੀ ਹੁੰਦੀ ਜਾ ਰਹੀ ਹੈ, ਜਿਸ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News