ਭਾਰਤ ਦੀ ਵੱਡੀ Digital ਪੁਲਾਂਘ ! UPI ਰਾਹੀਂ 230 ਲੱਖ ਕਰੋੜ ਦਾ ਲੈਣ-ਦੇਣ
Tuesday, Feb 03, 2026 - 05:15 PM (IST)
ਨਵੀਂ ਦਿੱਲੀ- ਭਾਰਤ ਦੇ ਡਿਜੀਟਲ ਭੁਗਤਾਨ ਸਿਸਟਮ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਨੇ ਸਫ਼ਲਤਾ ਦੇ ਨਵੇਂ ਝੰਡੇ ਗੱਡ ਦਿੱਤੇ ਹਨ। ਸਰਕਾਰ ਨੇ ਰਾਜ ਸਭਾ 'ਚ ਜਾਣਕਾਰੀ ਦਿੱਤੀ ਹੈ ਕਿ ਚਾਲੂ ਵਿੱਤੀ ਸਾਲ 2025-26 'ਚ ਦਸੰਬਰ ਤੱਕ UPI ਰਾਹੀਂ ਰਿਕਾਰਡ 230 ਲੱਖ ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ।
ਤੇਜ਼ੀ ਨਾਲ ਵਧ ਰਿਹਾ ਹੈ ਗ੍ਰਾਫ
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਦੱਸਿਆ ਕਿ ਯੂਪੀਆਈ ਰਾਹੀਂ ਲੈਣ-ਦੇਣ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਜਿੱਥੇ ਸਾਲ 2022-23 'ਚ ਕੁੱਲ ਲੈਣ-ਦੇਣ 139 ਲੱਖ ਕਰੋੜ ਰੁਪਏ ਸੀ, ਉੱਥੇ ਹੀ ਹੁਣ ਇਹ ਅੰਕੜਾ ਵੱਧ ਕੇ 230 ਲੱਖ ਕਰੋੜ ਤੱਕ ਪਹੁੰਚ ਗਿਆ ਹੈ।
ਦੁਨੀਆ ਭਰ 'ਚ ਛਾਇਆ ਭਾਰਤੀ UPI
ਭਾਰਤ ਦਾ ਇਹ ਡਿਜੀਟਲ ਸਿਸਟਮ ਹੁਣ ਸਿਰਫ਼ ਦੇਸ਼ ਤੱਕ ਸੀਮਿਤ ਨਹੀਂ ਰਿਹਾ, ਸਗੋਂ 8 ਹੋਰ ਦੇਸ਼ਾਂ 'ਚ ਵੀ ਆਪਣੀ ਪਛਾਣ ਬਣਾ ਚੁੱਕਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਨੁਸਾਰ, ਮੌਜੂਦਾ ਸਮੇਂ 'ਚ ਭੂਟਾਨ, ਫਰਾਂਸ, ਮਾਰੀਸ਼ਸ, ਨੇਪਾਲ, ਕਤਰ, ਸਿੰਗਾਪੁਰ, ਸ਼੍ਰੀਲੰਕਾ ਅਤੇ ਸੰਯੁਕਤ ਅਰਬ ਅਮੀਰਾਤ (UAE) 'ਚ UPI ਰਾਹੀਂ ਲੈਣ-ਦੇਣ ਹੋ ਰਿਹਾ ਹੈ।
ਵਿਸ਼ਵ ਪੱਧਰ 'ਤੇ ਮਿਲੀ ਮਾਨਤਾ
ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੀ ਜੂਨ 2025 ਦੀ ਰਿਪੋਰਟ 'ਚ UPI ਨੂੰ ਲੈਣ-ਦੇਣ ਦੇ ਅਨੁਪਾਤ ਦੇ ਆਧਾਰ 'ਤੇ ਦੁਨੀਆ ਦਾ ਸਭ ਤੋਂ ਵੱਡਾ ਰਿਟੇਲ ਫਾਸਟ-ਪੇਮੈਂਟ ਸਿਸਟਮ ਦੱਸਿਆ ਗਿਆ ਹੈ। ਇੰਨਾ ਹੀ ਨਹੀਂ, ਏਸੀਆਈ ਵਰਲਡਵਾਈਡ (ACI Worldwide) ਦੀ 2024 ਦੀ ਰਿਪੋਰਟ ਮੁਤਾਬਕ, ਦੁਨੀਆ ਭਰ 'ਚ ਹੋਣ ਵਾਲੇ ਕੁੱਲ ਰੀਅਲ-ਟਾਈਮ ਰਿਟੇਲ ਭੁਗਤਾਨਾਂ 'ਚ UPI ਦੀ ਹਿੱਸੇਦਾਰੀ ਲਗਭਗ 49 ਫੀਸਦੀ ਹੈ।
ਭਵਿੱਖ ਦੀਆਂ ਯੋਜਨਾਵਾਂ
ਸਰਕਾਰ ਭਾਰਤੀ ਰਿਜ਼ਰਵ ਬੈਂਕ (RBI) ਅਤੇ NPCI ਮਿਲ ਕੇ ਇਸ ਦੇ ਅੰਤਰਰਾਸ਼ਟਰੀ ਵਿਸਥਾਰ ਲਈ ਲਗਾਤਾਰ ਕੰਮ ਕਰ ਰਹੇ ਹਨ। ਇਸ ਤਹਿਤ ਦੂਜੇ ਦੇਸ਼ਾਂ ਦੇ ਭੁਗਤਾਨ ਸਿਸਟਮਾਂ ਨਾਲ UPI ਨੂੰ ਜੋੜਿਆ ਜਾ ਰਿਹਾ ਹੈ ਤਾਂ ਜੋ ਵਿਅਕਤੀ-ਤੋਂ-ਵਿਅਕਤੀ (P2P) ਅਤੇ ਵਿਅਕਤੀ-ਤੋਂ-ਵਪਾਰੀ (P2M) ਭੁਗਤਾਨ ਹੋਰ ਵੀ ਆਸਾਨ ਹੋ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
