ਕੇਂਦਰ ਸਰਕਾਰ ਦਾ ਵੱਡਾ ਫੈਸਲਾ ! ਕਮਰਸ਼ੀਅਲ LPG ਸਿਲੰਡਰਾਂ ਦੀ ਸਪਲਾਈ 'ਚ 20% ਦਾ ਵਾਧਾ
Saturday, Mar 21, 2026 - 06:44 PM (IST)
ਨੈਸ਼ਨਲ ਡੈਸਕ : ਦੇਸ਼ ਵਿੱਚ ਐਲਪੀਜੀ ਸਿਲੰਡਰਾਂ ਦੀ ਕਿੱਲਤ ਦੇ ਵਿਚਕਾਰ ਕੇਂਦਰ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ। ਸਰਕਾਰ ਨੇ ਕਮਰਸ਼ੀਅਲ ਐਲਪੀਜੀ (LPG) ਸਿਲੰਡਰਾਂ ਦੀ ਸਪਲਾਈ ਵਿੱਚ 20 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਦੇਸ਼ ਭਰ ਦੇ ਹੋਟਲ, ਰੈਸਟੋਰੈਂਟ ਅਤੇ ਢਾਬਾ ਸੰਚਾਲਕਾਂ ਨੂੰ ਵੱਡੀ ਰਾਹਤ ਮਿਲੇਗੀ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਤਾਜ਼ਾ ਮਨਜ਼ੂਰੀ ਤੋਂ ਬਾਅਦ ਹੁਣ ਕਮਰਸ਼ੀਅਲ ਐਲਪੀਜੀ ਦੀ ਕੁੱਲ ਅਲਾਟਮੈਂਟ 50 ਫੀਸਦੀ ਹੋ ਗਈ ਹੈ। ਇਸ ਵਿੱਚ 'ਈਜ਼ ਆਫ ਡੂਇੰਗ ਬਿਜ਼ਨਸ' ਸੁਧਾਰਾਂ ਦੇ ਅਧਾਰ 'ਤੇ ਦਿੱਤੀ ਗਈ 10% ਵਾਧੂ ਅਲਾਟਮੈਂਟ ਵੀ ਸ਼ਾਮਲ ਹੈ।
Updates on Key Sectors in View of Developments in #WestAsia
— PIB India (@PIB_India) March 21, 2026
➡️ City Gas Distribution (CGD) Entities Advised to Prioritise #PNG Connections for Commercial Establishments
➡️ Ministries asked to fast-track #CGD approvals and promote PNG use in government establishments
➡️…
ਇਹਨਾਂ ਖੇਤਰਾਂ ਨੂੰ ਮਿਲੇਗੀ ਤਰਜੀਹ:
ਮੰਤਰਾਲੇ ਨੇ ਦੱਸਿਆ ਕਿ ਇਹ ਵਾਧੂ ਸਪਲਾਈ ਤਰਜੀਹ ਦੇ ਅਧਾਰ 'ਤੇ ਵੰਡੀ ਜਾਵੇਗੀ। ਇਸ ਦੇ ਮੁੱਖ ਲਾਭਪਾਤਰੀ ਹੇਠ ਲਿਖੇ ਹੋਣਗੇ:
•ਰੈਸਟੋਰੈਂਟ, ਹੋਟਲ ਅਤੇ ਢਾਬੇ।
•ਉਦਯੋਗਿਕ ਕੈਂਟੀਨਾਂ ਅਤੇ ਡੇਅਰੀਆਂ।
•ਸਰਕਾਰੀ ਜਾਂ ਸਥਾਨਕ ਨਿਕਾਯਾਂ ਦੁਆਰਾ ਚਲਾਈਆਂ ਜਾਂਦੀਆਂ ਰਿਆਇਤੀ ਕੈਂਟੀਨਾਂ।
•ਪ੍ਰਵਾਸੀ ਮਜ਼ਦੂਰਾਂ ਲਈ 5 ਕਿਲੋ ਵਾਲੇ ਐਫਟੀਐਲ (FTL) ਸਿਲੰਡਰ।
•ਵਿਦਿਅਕ ਸੰਸਥਾਵਾਂ ਅਤੇ ਹਸਪਤਾਲ, ਜਿਨ੍ਹਾਂ ਨੂੰ ਕੁੱਲ ਅਲਾਟਮੈਂਟ ਦਾ ਲਗਭਗ 50% ਹਿੱਸਾ ਦਿੱਤਾ ਜਾ ਰਿਹਾ ਹੈ।
ਹੁਣ ਤੱਕ 20 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਦੇਸ਼ ਜਾਰੀ ਕਰ ਦਿੱਤੇ ਹਨ। ਬਾਕੀ ਰਹਿੰਦੇ ਰਾਜਾਂ ਲਈ ਸਰਕਾਰੀ ਤੇਲ ਕੰਪਨੀਆਂ ਕਮਰਸ਼ੀਅਲ ਐਲਪੀਜੀ ਸਿਲੰਡਰ ਜਾਰੀ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 18 ਮਾਰਚ ਨੂੰ ਵੀ ਸਰਕਾਰ ਨੇ 10% ਸਪਲਾਈ ਵਧਾਉਣ ਦੀ ਮਨਜ਼ੂਰੀ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
