ਇਨਕਮ ਟੈਕਸ ਮਹਿਕਮੇ ''ਚ ਨੌਕਰੀ ਦਾ ਵਧੀਆ ਮੌਕਾ, ਜਲਦੀ ਕਰੋ ਅਪਲਾਈ

Sunday, Feb 02, 2025 - 04:17 PM (IST)

ਇਨਕਮ ਟੈਕਸ ਮਹਿਕਮੇ ''ਚ ਨੌਕਰੀ ਦਾ ਵਧੀਆ ਮੌਕਾ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ- ਇਨਕਮ ਟੈਕਸ ਮਹਿਕਮੇ 'ਚ ਸਰਕਾਰੀ ਨੌਕਰੀ ਦੇ ਮੌਕੇ ਤਲਾਸ਼ ਰਹੇ ਨੌਜਵਾਨਾਂ ਲਈ ਵਧੀਆ ਮੌਕਾ ਹੈ। ਇਨਕਮ ਟੈਕਸ ਵਿਭਾਗ ਨੇ ਅਸਿਸਟੈਂਟ ਡਾਇਰੈਕਟਰ ਦੇ ਅਹੁਦੇ 'ਤੇ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਭਰਤੀ ਲਈ ਫਾਰਮ ਭਰਨ ਦੀ ਆਖ਼ਰੀ ਤਾਰੀਖ਼ ਨੇੜੇ ਹੈ, ਅਜਿਹੇ ਵਿਚ ਉਮੀਦਵਾਰ 3 ਫਰਵਰੀ 2025 ਤੱਕ ਇਨਕਮ ਟੈਕਸ ਡਾਇਰੈਕਟਰ ਦੀ ਅਧਿਕਾਰਤ ਵੈੱਬਸਾਈਟ 'ਤੇ ਅਪਲਾਈ ਕਰ ਸਕਦੇ ਹਨ। ਆਖ਼ਰੀ ਤਾਰੀਖ਼ ਨਿਕਲਣ ਮਗਰੋਂ ਅਰਜ਼ੀ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ। 

ਯੋਗਤਾ

ਇਨਕਮ ਟੈਕਸ ਵਿਭਾਗ ਦੀ ਇਸ ਭਰਤੀ 'ਚ ਹਿੱਸਾ ਲੈਣ ਲਈ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੰਪਿਊਟਰ ਐਪਲੀਕੇਸ਼ਨ/ਕੰਪਿਊਟਰ ਸਾਇੰਸ ਜਾਂ ਐਮ.ਟੈਕ/ਬੈਚਲਰ ਆਫ਼ ਇੰਜੀਨੀਅਰਿੰਗ (ਬੀ.ਈ.)/ਬੀ.ਟੈਕ/ਕੰਪਿਊਟਰ ਇੰਜੀਨੀਅਰਿੰਗ/ਕੰਪਿਊਟਰ ਸਾਇੰਸ/ਕੰਪਿਊਟਰ ਤਕਨਾਲੋਜੀ ਆਦਿ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਬੰਧਤ ਖੇਤਰ 'ਚ ਕੰਮ ਦਾ ਤਜਰਬਾ ਵੀ ਮੰਗਿਆ ਗਿਆ ਹੈ। ਉਮੀਦਵਾਰ ਅਧਿਕਾਰਤ ਭਰਤੀ ਨੋਟੀਫਿਕੇਸ਼ਨ ਤੋਂ ਯੋਗਤਾ ਨਾਲ ਸਬੰਧਤ ਹੋਰ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ।

ਉਮਰ ਹੱਦ

ਇਨਕਮ ਟੈਕਸ ਮਹਿਕਮੇ ਦੀ ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਹੱਦ 35 ਸਾਲ ਤੈਅ ਕੀਤੀ ਗਈ ਹੈ। ਇਸ ਉਮਰ ਸੀਮਾ ਤੋਂ ਵੱਧ ਉਮੀਦਵਾਰ ਇਸ ਆਸਾਮੀ ਲਈ ਯੋਗ ਨਹੀਂ ਹਨ।

ਤਨਖਾਹ

ਅਸਿਸਟੈਂਟ ਡਾਇਰੈਕਟਰ ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰਾਂ ਨੂੰ 8000-13500/- ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।

ਚੋਣ ਪ੍ਰਕਿਰਿਆ

ਇਨਕਮ ਟੈਕਸ ਵਿਭਾਗ ਦੀ ਇਸ ਭਰਤੀ ਵਿਚ ਬਿਨਾਂ ਕਿਸੇ ਲਿਖਤੀ ਪ੍ਰੀਖਿਆ ਦੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਬਿਨੈ-ਪੱਤਰ ਫਾਰਮ ਭਰਨ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੀ ਇਸ ਭਰਤੀ ਲਈ ਯੋਗ ਉਮੀਦਵਾਰਾਂ ਨੂੰ ਆਖਰੀ ਤਾਰੀਖ਼ ਤੋਂ ਪਹਿਲਾਂ ਨਿਰਧਾਰਤ ਈਮੇਲ 'ਤੇ ਸਾਰੇ ਜ਼ਰੂਰੀ ਦਸਤਾਵੇਜ਼ ਭੇਜਣੇ ਹੋਣਗੇ। ਈਮੇਲ ਹੈ-dgrjobofficers@desw.gov.in। ਇਨਕਮ ਟੈਕਸ ਵਿਭਾਗ ਦੀ ਇਸ ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲ ਉਮੀਦਵਾਰ ਇਨਕਮ ਟੈਕਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 


author

Tanu

Content Editor

Related News