ਰਿਸ਼ਵਤ ਦੇ ਮਾਮਲੇ ''ਚ ਸੀ. ਬੀ. ਆਈ. ਅਧਿਕਾਰੀ ਜਾਂਚ ਦੇ ਘੇਰੇ ''ਚ
Thursday, Aug 09, 2018 - 01:44 AM (IST)

ਨਵੀਂ ਦਿੱਲੀ-ਸੀ. ਬੀ. ਆਈ. ਨੇ ਮੁਲਜ਼ਮਾਂ ਦੀ ਮਦਦ ਕਰਨ ਦੇ ਬਦਲੇ ਵੱਡੀ ਰਿਸ਼ਵਤ ਲੈ ਕੇ ਇਕ ਮਾਮਲੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿਚ ਦਿੱਲੀ ਦੇ ਚਾਣਕੀਆਪੁਰੀ ਦੇ ਇਕ ਕੈਟਰਰ ਅਤੇ ਕੁਝ ਹੋਰਨਾਂ 'ਤੇ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਕਈ ਥਾਵਾਂ 'ਤੇ ਤਲਾਸ਼ੀ ਲਈ ਗਈ। ਉਨ੍ਹਾਂ ਦੱਸਿਆ ਕਿ ਕੁਝ ਸੀ. ਬੀ. ਆਈ. ਅਧਿਕਾਰੀਆਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ 'ਚ ਹੈ। ਅਜਿਹਾ ਦੋਸ਼ ਹੈ ਕਿ ਆਈ. ਆਰ. ਐੱਸ. ਅਧਿਕਾਰੀ ਵਿਵੇਕ ਬੱਤਰਾ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਵਿਚ ਸੀ. ਬੀ. ਆਈ. ਨੇ ਵਿਰਾਜ ਪ੍ਰੋਫਾਈਲਜ਼ ਨਾਂ ਦੀ ਇਕ ਕੰਪਨੀ ਦੇ ਕਰਮਚਾਰੀਆਂ ਨੂੰ ਪੁੱਛਗਿੱਛ ਲਈ ਸੱਦਿਆ।