ਰਾਜਸਥਾਨ ''ਚ ਕੋਰੋਨਾ ਦਾ ਅੰਕੜਾ ਪਹੁੰਚਿਆ 265, ਇਕ ਦਿਨ ''ਚ 59 ਮਾਮਲੇ ਆਏ ਸਾਹਮਣੇ

Sunday, Apr 05, 2020 - 11:26 PM (IST)

ਰਾਜਸਥਾਨ ''ਚ ਕੋਰੋਨਾ ਦਾ ਅੰਕੜਾ ਪਹੁੰਚਿਆ 265, ਇਕ ਦਿਨ ''ਚ 59 ਮਾਮਲੇ ਆਏ ਸਾਹਮਣੇ

ਜੈਪੁਰ— ਐਤਵਾਰ ਨੂੰ ਰਾਜਸਥਾਨ 'ਚ 59 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ 'ਚ ਕੋਵਿਡ-19 ਮਰੀਜ਼ਾਂ ਦੀ ਸੰਖਿਆਂ ਵੱਧ ਕੇ 265 ਹੋ ਗਈ ਹੈ। ਜੈਪੁਰ ਤੋਂ 39 ਮਾਮਲੇ ਸਾਹਮਣੇ ਆਏ। ਇਕ ਮਾਮਲਾ ਟੋਂਕ ਤੋਂ ਹੈ ਜੋ ਪਹਿਲਾਂ ਤੋਂ ਪਾਜ਼ੀਟਿਵ ਮਿਲੇ ਵਿਅਕਤੀ ਦੇ ਸੰਪਰਕ 'ਚ ਆਇਆ ਸੀ। ਸਾਰਿਆਂ ਨੂੰ ਏਮਸ 'ਚ ਦਾਖਲ ਕਰਵਾਇਆ ਗਿਆ ਹੈ। ਬੀਕਾਨੇਰ 'ਚ ਕੋਵਿਡ-19 ਇਕ ਦਿਵਿਆਂਗ ਮਹਿਲਾ ਦੇ ਪੰਜ ਸੰਬੰਧੀ ਪਾਜ਼ੀਟਿਵ ਪਾਏ ਗਏ ਹਨ। ਪ੍ਰਦੇਸ਼ 'ਚ ਕੋਰੋਨਾ ਨਾਲ ਮੌਤ ਦਾ ਅੰਕੜਾ 5 ਹੋ ਗਿਆ ਹੈ। ਐਤਵਾਰ ਨੂੰ ਸਵੇਰੇ ਮਿਲੇ ਮਰੀਜ਼ਾਂ 'ਚ 2 ਝੁੰਝੁੰਨੂੰ, ਦੌਸਾ, ਬੀਕਾਨੇਰ ਤੋਂ ਹੈ। ਇਸ 'ਚ ਇਕ ਤਬਲੀਗੀ ਜਮਾਤ ਤੇ 2 ਹੋਰ ਇਸ ਦੇ ਸੰਪਰਕ 'ਚ ਆਉਣ ਵਾਲੇ ਸ਼ਾਮਲ ਹਨ।
5 ਨਵੇਂ ਮਾਮਲੇ ਸਾਹਮਣੇ ਆਏ ਹਨ। ਬੀਕਾਨੇਰ 'ਚ ਜਿਸ ਮਹਿਲਾ ਦੀ ਮੌਤ ਹੋਈ ਸੀ ਉਸਦੇ ਸਾਰੇ ਰਿਸ਼ਤੇਦਾਰ ਦੇ ਪਾਜ਼ੀਟਿਵ ਟੈਸਟ ਹੋਏ ਹਨ। ਸੂਬੇ 'ਚ ਐਤਵਾਰ ਨੂੰ ਸਾਹਮਣੇ ਆਏ ਮਾਮਲਿਆਂ ਦੀ ਸੰਖਿਆਂ 59 ਹੋ ਗਈ ਹੈ।


author

Gurdeep Singh

Content Editor

Related News