ਮੋਦੀ ਦੇ ‘ਸੰਵਿਧਾਨ ਵਿਰੋਧੀ ਰਾਜ’ ’ਚ ਗਰੀਬ ਤੇ ਵਾਂਝੇ ਲੋਕ ਭੁਗਤ ਰਹੇ ਹਨ ਮਨੁਵਾਦ ਦਾ ਖਾਮਿਆਜ਼ਾ : ਖੜਗੇ

Tuesday, Dec 31, 2024 - 11:31 PM (IST)

ਮੋਦੀ ਦੇ ‘ਸੰਵਿਧਾਨ ਵਿਰੋਧੀ ਰਾਜ’ ’ਚ ਗਰੀਬ ਤੇ ਵਾਂਝੇ ਲੋਕ ਭੁਗਤ ਰਹੇ ਹਨ ਮਨੁਵਾਦ ਦਾ ਖਾਮਿਆਜ਼ਾ : ਖੜਗੇ

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਦਲਿਤ ਅਤੇ ਆਦਿਵਾਸੀ ਭਾਈਚਾਰਿਆਂ ਦੇ ਲੋਕਾਂ ਵਿਰੁੱਧ ਅਪਰਾਧ ਦੀਆਂ ਕੁਝ ਤਾਜ਼ਾ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਦੋਸ਼ ਲਾਇਆ ਕਿ ਮੋਦੀ ਦੇ ‘ਸੰਵਿਧਾਨ ਵਿਰੋਧੀ ਰਾਜ’ ’ਚ ਗਰੀਬ ਤੇ ਵਾਂਝੇ ਲੋਕ ਮਨੂਵਾਦ ਦੀ ਮਾਰ ਝੱਲ ਰਹੇ ਹਨ।

ਖੜਗੇ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ ’ਚ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਅਪਮਾਨ ਕਰਦੇ ਹਨ । ਭਾਜਪਾ ਸ਼ਾਸਤ ਸੂਬਿਆਂ ’ਚ ਵੀ ਉਹੀ ਮਾਨਸਿਕਤਾ ਨੂੰ ਦੁਹਰਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨਾਂ ’ਚ ਮੱਧ ਪ੍ਰਦੇਸ਼ ਦੇ ਬਾਲਾਸੋਰ ਵਿਚ ਇਕ ਦਲਿਤ ਨੌਜਵਾਨ ਦੀ ਪੁਲਸ ਹਿਰਾਸਤ ’ਚ ਹੱਤਿਆ ਕਰ ਦਿੱਤੀ ਗਈ। ਹਰਿਆਣਾ ਦੇ ਭਿਵਾਨੀ ’ਚ ਇੱਕ ਦਲਿਤ ਵਿਦਿਆਰਥੀ ਨੂੰ ਪ੍ਰੀਖਿਆ ਫੀਸ ਨਾ ਭਰ ਸਕਣ ਕਾਰਨ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ।

ਉਨ੍ਹਾਂ ਦਾਅਵਾ ਕੀਤਾ ਕਿ ਮਹਾਰਾਸ਼ਟਰ ਦੇ ਪਾਲਘਰ ’ਚ ਇਕ ਆਦਿਵਾਸੀ ਗਰਭਵਤੀ ਔਰਤ ਨੂੰ ਆਈ. ਸੀ. ਯੂ. ਦੀ ਭਾਲ ਲਈ 100 ਕਿਲੋਮੀਟਰ ਦੂਰ ਜਾਣਾ ਪਿਆ ਤੇ ਉਸ ਦੀ ਮੌਤ ਹੋ ਗਈ।

ਕਾਂਗਰਸ ਪ੍ਰਧਾਨ ਅਨੁਸਾਰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ’ਚ ਤਿੰਨ ਦਲਿਤ ਪਰਿਵਾਰ ਜਾਤੀ ਆਧਾਰਿਤ ਹਮਲਿਆਂ ਦਾ ਸਾਹਮਣਾ ਕਰਨ ਕਾਰਨ ਭੱਜਣ ਲਈ ਮਜਬੂਰ ਹਨ। ਪੁਲਸ ਚੁੱਪ ਹੈ।


author

Rakesh

Content Editor

Related News