ਕੇਰਲ ''ਚ ਸੱਤਾ ਧਿਰ ਅਤੇ ਵਿਰੋਧੀ ਗਠਜੋੜ ਇਕੋ ਸਿੱਕੇ ਦੇ ਦੋ ਪਾਸੇ: ਨੱਢਾ
Thursday, Feb 04, 2021 - 12:34 AM (IST)
ਤਿਰੁਵਨੰਤਪੁਰਮ - ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਸੱਤਾਧਾਰੀ ਮਾਕਪਾ ਦੀ ਅਗਵਾਈ ਵਾਲੀ ਐੱਲ.ਡੀ.ਐੱਫ. ਦੀ ਕੇਰਲ ਸਰਕਾਰ ਅਤੇ ਸੂਬੇ ਵਿਚ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਯੂ.ਡੀ.ਐੱਫ. 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਦੋਵੇਂ ਇਕੋ ਸਿੱਕੇ ਦੇ ਦੋ ਪਾਸੇ ਹਨ।
ਬੁੱਧਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੋਵੇਂ ਹੀ ਭ੍ਰਿਸ਼ਟ ਹਨ। ਦੋਵੇਂ ਹੀ ਆਪਣੀ ਭਰੋਸੇਯੋਗਤਾ ਗੁਆ ਚੁੱਕੇ ਹਨ। ਉਨ੍ਹਾਂ ਕੋਲ ਕੇਰਲ ਨੂੰ ਲੈ ਕੇ ਕੋਈ ਦੂਰਦ੍ਰਿਸ਼ਟੀ ਨਹੀਂ ਹੈ। ਦੋਹਾਂ ਨੂੰ ਸਿਰਫ ਸੱਤਾ ਹਾਸਲ ਕਰਨ ਨਾਲ ਮਤਲਬ ਹੈ। ਕੇਰਲ ਵਿਚ ਜਿੱਥੇ ਐੱਲ.ਡੀ.ਐੱਫ. ਅਤੇ ਯੂ.ਡੀ.ਐੱਫ. ਚੋਣਾਂ ਵਿਚ ਆਹਮੋ-ਸਾਹਮਣੇ ਹਨ, ਉਥੇ ਖੱਬੇ ਪੱਖੀ ਪਾਰਟੀ ਅਤੇ ਕਾਂਗਰਸ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਸਹਿਯੋਗੀ ਹਨ। ਇਹ ਵਿਚਾਰਾਧਾਰਾ ਦਾ ਦੀਵਾਲੀਆਪਨ ਹੈ। ਇਹ ਵਿਖਾਉਂਦਾ ਹੈ ਕਿ ਉਹ ਸਿਰਫ ਸੱਤਾ ਚਾਹੁੰਦੇ ਹਨ। ਲੋਕਾਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਮੁੱਖ ਮੰਤਰੀ ਪੀ.ਵਿਜੇਯਨ ਦੇ ਸਾਬਕਾ ਨਿੱਜੀ ਸਕੱਤਰ ਐੱਮ. ਸ਼ਿਵਸ਼ੰਕਰ ਦੀ ਸੋਨੇ ਦੀ ਸਮੱਗਲਿੰਗ ਦੇ ਮਾਮਲੇ ਵਿਚ ਸ਼ਮੂਲੀਅਤ ਇਹ ਵਿਖਾਉਂਦੀ ਹੈ ਕਿ ਭ੍ਰਿਸ਼ਟਾਚਾਰ ਨੂੰ ਚੋਟੀ ਦੇ ਦਫਤਰ ਤੋਂ ਹੀ ਸਰਪ੍ਰਸਤੀ ਹਾਸਲ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।