ਮਾਤਾ ਚਿੰਤਪੂਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਲਿਆ ਗਿਆ ਵੱਡਾ ਫ਼ੈਸਲਾ
Wednesday, Oct 02, 2024 - 12:00 PM (IST)
ਊਨਾ- ਧਾਰਮਿਕ ਨਗਰੀ ਚਿੰਤਪੂਰਨੀ 'ਚ ਸ਼ਾਰਦੀਯ ਨਰਾਤਿਆਂ ਦਾ ਸ਼ੁੱਭ ਆਰੰਭ ਵੀਰਵਾਰ ਨੂੰ ਹੋ ਰਿਹਾ ਹੈ। ਇਹ ਉਤਸਵ ਤਿੰਨ ਤੋਂ 12 ਅਕਤੂਬਰ ਤੱਕ ਹੋਵੇਗਾ। ਮੇਲਾ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਬਿਹਤਰ ਸਹੂਲਤਾਂ ਦੇਣ ਦਾ ਦਾਅਵਾ ਕੀਤਾ ਹੈ ਅਤੇ ਮੰਦਰ ਪ੍ਰਸ਼ਾਸਨ ਵਲੋਂ ਵੀ ਪ੍ਰਬੰਧਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਨਰਾਤਿਆਂ ਦੌਰਾਨ ਮੰਦਰ ਦਾ ਸਮਾਂ ਸ਼ਰਧਾਲੂਆਂ ਦੀ ਗਿਣਤੀ ਦੇ ਹਿਸਾਬ ਨਾਲ ਚੱਲੇਗਾ। ਸ਼ਰਧਾਲੂ ਸੁਗਮ ਦਰਸ਼ਨ ਪ੍ਰਣਾਲੀ ਦੇ ਅਧੀਨ ਵੀ ਮਾਤਾ ਦੇ ਦਰਸ਼ਨ ਕਰ ਸਕਣਗੇ। ਮੌਜੂਦਾ ਸਮੇਂ ਮੰਦਰ ਦੇ ਕਿਵਾੜ ਸਵੇਰੇ ਚਾਰ ਵਜੇ ਖੁੱਲ੍ਹਦੇ ਹਨ ਅਤੇ ਰਾਤ 10 ਵਜੇ ਬੰਦ ਕਰ ਦਿੱਤੇ ਜਾਂਦੇ ਹਨ। ਅਜਿਹੇ 'ਚ ਨਰਾਤਿਆਂ 'ਚ ਜੇਕਰ ਭੀੜ ਵਧਦੀ ਹੈ ਤਾਂ ਮੰਦਰ ਅਧਿਕਾਰੀ ਮੰਦਰ ਦੇ ਖੁੱਲ੍ਹਣ ਅਤੇ ਬੰਦ ਕਰਨ ਦੇ ਸਮੇਂ 'ਚ ਤਬਦੀਲੀ ਕਰਨਗੇ।
ਦੱਸਣਯੋਗ ਹੈ ਕਿ ਨਰਾਤੇ ਮੇਲੇ ਲਈ ਮਾਂ ਦੇ ਦਰਬਾਰ ਨੂੰ ਰੰਗ-ਬਿਰੰਗੇ ਫੁੱਲਾਂ ਅਤੇ ਲਾਈਟਾਂ ਨਾਲ ਸਜਾਇਆ ਗਿਆ ਹੈ। ਨਰਾਤਿਆਂ ਦੌਰਾਨ ਮੰਦਰ 'ਚ ਮਾਂ ਦੀ ਵਿਸ਼ੇਸ਼ ਪੂਜਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਸ਼ੇਸ਼ ਭੋਗ ਲਗਾਏ ਜਾਣਗੇ। ਜਿਸ 'ਚ ਹਲਵਾ, ਚਨੇ, ਪੂੜੀ, ਬਰਫ਼ੀ, ਮੇਵਾ ਅਤੇ ਫਲਾਂ ਦਾ ਭੋਗ ਸ਼ਾਮਲ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8