IMD ਨੇ ਜਾਰੀ ਕੀਤਾ ਅਲਰਟ, ਕਿਹਾ- ਦੁਪਹਿਰ 12 ਤੋਂ 3 ਵਜੇ ਦਰਮਿਆਨ ਘਰੋਂ ਨਾ ਨਿਕਲੋ ਬਾਹਰ
Sunday, May 26, 2024 - 03:32 PM (IST)
ਨਵੀਂ ਦਿੱਲੀ- ਪੂਰੇ ਉੱਤਰ ਭਾਰਤ ਵਿਚ ਗਰਮੀ ਦਾ ਕਹਿਰ ਜਾਰੀ ਹੈ। ਦੇਸ਼ ਦੇ ਕਈ ਸੂਬਿਆਂ ਵਿਚ ਤਾਪਮਾਨ 45 ਡਿਗਰੀ ਤੋਂ ਪਾਰ ਹੋ ਗਿਆ ਹੈ। ਮੌਸਮ ਵਿਭਾਗ ਨੇ ਅਨੁਮਾਨ ਲਾਇਆ ਹੈ ਕਿ ਆਉਣ ਵਾਲੇ ਦਿਨ ਗਰਮੀ ਹੋਰ ਵਧੇਗੀ ਅਤੇ ਕੁਝ ਹੋਰ ਦਿਨਾਂ ਤੱਕ ਦਿੱਲੀ 'ਚ ਲੂ ਦਾ ਕਹਿਰ ਜਾਰੀ ਰਹੇਗਾ। ਮੌਸਮ ਵਿਭਾਗ ਮੁਤਾਬਕ ਦਿੱਲੀ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ 28 ਮਈ ਤੱਕ ਗਰਮੀ ਅਤੇ ਲੂ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ। ਆਉਣ ਵਾਲੇ 4 ਦਿਨਾਂ ਲਈ ਮੌਸਮ ਵਿਭਾਗ ਵਲੋਂ ਦਿੱਲੀ-NCR ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ ਵਿਚ ਗਰਮੀ ਦੇ ਚੱਲਦੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਗਰਮੀ ਦਾ ਪਾਰਾ ਹਾਈ; ਰਾਜਸਥਾਨ 'ਚ 50 ਡਿਗਰੀ ਸੈਲਸੀਅਸ ਤੱਕ ਪੁੱਜਾ ਤਾਪਮਾਨ, ਅਜੇ ਹੋਰ ਬੇਹਾਲ ਕਰੇਗੀ ਗਰਮੀ
ਇਸ ਦੇ ਨਾਲ ਹੀ 28 ਮਈ ਤੱਕ ਮੌਸਮ ਵਿਭਾਗ ਨੇ ਰਾਜਸਥਾਨ, ਦਿੱਲੀ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਰਾਤ ਦੇ ਸਮੇਂ ਵੀ ਵੱਧ ਤੋਂ ਵੱਧ ਤਾਪਮਾਨ ਰਹਿਣ ਦਾ ਅਨੁਮਾਨ ਜਤਾਇਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਸ਼ਨੀਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ਵਿਚ ਲੂ ਤੋਂ ਲੈ ਕੇ ਭਿਆਨਕ ਗਰਮੀ ਦੀ ਸਥਿਤੀ ਬਣੀ ਰਹੀ। ਭਿਆਨਕ ਗਰਮੀ ਅਤੇ ਲੂ ਨੂੰ ਵੇਖਦੇ ਹੋਏ ਮੌਸਮ ਵਿਭਾਗ ਨੇ ਲੋਕਾਂ ਨੂੰ ਦੁਪਹਿਰ ਦੇ 12 ਵਜੇ ਤੋਂ 3 ਵਜੇ ਤੱਕ ਘਰਾਂ ਅੰਦਰ ਰਹਿਣ ਲਈ ਕਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਲੂ ਅਤੇ ਗਰਮੀ ਆਪਣੇ ਸਿਖਰ 'ਤੇ ਹੁੰਦੀ ਹੈ ਅਤੇ ਇਸ ਵਜ੍ਹਾਂ ਨਾਲ ਖ਼ੁਦ ਨੂੰ ਲੂ ਕਾਰਨ ਬੀਮਾਰ ਹੋਣ ਤੋਂ ਬਚਣ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਲੋਕ ਘਰਾਂ ਵਿਚ ਹੀ ਰਹਿਣ। ਗਰਮੀ ਤੋਂ ਬਚਣ ਲਈ ਲੋਕ ਨਿੰਬੂ ਪਾਣੀ, ਸ਼ਰਬਤ ਦਾ ਇਸਤੇਮਾਲ ਕਰਨ।
ਇਹ ਵੀ ਪੜ੍ਹੋ- ਆਉਣ ਵਾਲੇ 5 ਦਿਨਾਂ ਤੱਕ ਕਿਹੋ ਜਿਹਾ ਰਹੇਗਾ ਮੌਸਮ, ਜਾਣੋ IMD ਦੀ ਭਵਿੱਖਬਾਣੀ
ਦੱਸ ਦੇਈਏ ਕਿ ਰਾਜਸਥਾਨ ਵਿਚ ਪਾਰਾ 50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਮੌਸਮ ਕੇਂਦਰ ਜੈਪੁਰ ਮੁਤਾਬਕ ਰਾਜਸਥਾਨ ਦੇ ਫਲੌਦੀ ਵਿਚ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 50 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਗੁਜਰਾਤ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜੋ ਸਾਰੇ ਉਮਰ ਵਰਗ ਲਈ ਗਰਮੀ ਕਾਰਨ ਬੀਮਾਰੀ ਅਤੇ ਹੀਟਸਟਰੋਕ ਦੀ ਬਹੁਤ ਜ਼ਿਆਦਾ ਸ਼ੰਕਾ ਦਾ ਸੰਕੇਤ ਦਿੰਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8