IIT ਵਿਦਿਆਰਥੀ ਨੇ ਕਰ''ਤਾ ਕਮਾਲ! ਬਣਾਇਆ ਦੁਨੀਆ ਪਹਿਲਾ ''Speech To Speech'' AI ਮਾਡਲ
Thursday, Oct 30, 2025 - 02:28 PM (IST)
 
            
            ਜੈਪੁਰ- ਜੈਪੁਰ ਦੇ 25 ਸਾਲਾ ਸਪਰਸ਼ ਅਗਰਵਾਲ ਨੇ 'ਲੂਨਾ ਏਆਈ' ਮਾਡਲ ਪੇਸ਼ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਦੁਨੀਆ 'ਚ ਆਪਣੀ ਪਹਿਲੀ ਤਰ੍ਹਾਂ ਦਾ ਇਹ ਪਹਿਲਾ 'ਸਪੀਚ-ਟੂ-ਸਪੀਚ' ਏਆਈ ਮਾਡਲ ਗਾ ਸਕਦਾ ਹੈ, ਫੁਸਫੁਸਾ ਸਕਦਾ ਹੈ ਅਤੇ ਭਾਵਨਾਤਮਕ ਬੁੱਧੀਮਤਾ ਨਾਲ ਪ੍ਰਤੀਕਿਰਿਆ ਦੇ ਸਕਦਾ ਹੈ। ਅਗਰਵਾਲ ਨੇ ਇਸ ਨੂੰ ਆਪਣਾ ਸਟਾਰਟਅੱਪ 'ਪਿਕਸਾ ਏਆਈ' ਦੇ ਅਧੀਨ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲੂਨਾ ਏਆਈ (ਆਡੀਓ) ਨੂੰ ਪਾਠ (ਟੈਕਸਟ) 'ਚ ਬਦਲਣ ਦੀ ਬਜਾਏ ਸਿੱਧੇ ਉਸ ਨੂੰ ਮਨੁੱਖ ਵਰਗੀ ਆਵਾਜ਼ 'ਚ ਬਦਲਣ ਲਈ ਪ੍ਰੋਸੈੱਸ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਡਲ ਦੀ ਪ੍ਰਣਾਲੀ ਉਸ ਨੂੰ ਫੁਸਫੁਸਾਉਣ, ਆਵਾਜ਼ ਨੂੰ ਕੰਟੋਰਲ ਕਰਨ ਅਤੇ ਇੱਥੇ ਤੱਕ ਕਿ ਗਾਉਣ ਦੀ ਵੀ ਮਨਜ਼ੂਰੀ ਦਿੰਦੀ ਹੈ। ਇਹ ਅਜਿਹਾ ਅਨੁਭਵ ਪ੍ਰਦਾਨ ਕਰਦਾ ਹੈ ਜੋ ਕਿਤੇ ਵੱਧ ਮਨੁੱਖੀ ਲੱਗਦਾ ਹੈ।
ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ
ਅਗਰਵਾਲ ਨੇ ਕਿਹਾ,''ਮੈਂ ਲੂਨਾ ਨੂੰ ਬਣਾਉਣ ਲਈ ਕੀ ਜਗ੍ਹਾ ਤੋਂ ਸਰੋਤ ਜੁਟਾਏ ਅਤੇ ਇੱਥੇ ਤੱਕ ਕਿ ਕ੍ਰੈਡਿਟ ਕਾਰਡ ਤੋਂ ਕਰਜ਼ ਵੀ ਲਿਆ। ਇਹ ਇਸ ਗੱਲ ਦਾ ਸਬੂਤ ਹੈ ਕਿ ਸਿਰਫ਼ ਸਰੋਤਾਂ ਨਾਲ ਨਹੀਂ ਸਗੋਂ ਕੁਸ਼ਲਤਾ ਨਾਲ ਭਾਰਤ 'ਚ ਵਿਸ਼ਵ ਪੱਧਰੀ ਤਕਨਾਲੋਜੀ ਵਿਕਸਿਤ ਹੋ ਸਕਦੀ ਹੈ।'' ਅਗਰਵਾਲ ਭਾਰਤੀ ਤਕਨਾਲੋਜੀ ਸੰਸਥਾ (ਆਈਆਈਟੀ)-ਬੀਐੱਚਯੂ ਤੋਂ ਗਰੈਜੂਏਟ ਹੈ। ਇਸ ਪ੍ਰਾਜੈਕਟ 'ਚ ਉਨ੍ਹਾਂ ਦੇ ਹੋਰ ਸਾਥੀ ਨਿਤਿਸ਼ ਕਾਰਤਿਕ, ਅਪੂਰਵ ਸਿੰਘ ਅਤੇ ਪ੍ਰਤਿਊਸ਼ ਕੁਮਾਰ ਹਨ। ਕੁਨਾਲ ਸ਼ਾਹ, ਕੁਨਾਲ ਕਪੂਰ ਅਤੇ ਨਿਖਿਲ ਕਾਮਥ ਵਰਗੇ ਨਿਵੇਸ਼ਕਾਂ ਵਲੋਂ ਸਮਰਥਿਤ 'ਪਿਕਸਾ ਏਆਈ' ਦਾ ਟੀਚਾ ਲੂਨਾ ਨੂੰ ਗਲੋਬਲ ਮਨੋਰੰਜਨ, ਸਿਹਤ ਅਤੇ ਆਟੋਮੋਟਿਵ ਈਕੋਸਿਸਟਮ ਤੰਤਰ ਲਈ 'ਵੌਇਸ ਲੇਅਰ' ਬਣਾਉਣਾ ਹੈ। ਅਗਰਵਾਲ ਅਨੁਸਾਰ ਇਸ ਨੂੰ ਲੈ ਕੇ ਵਾਹਨ ਨਿਰਮਾਤਾਵਾਂ, ਗੇਮਿੰਗ ਪਲੇਟਫਾਰਮ ਅਤੇ ਉਪਭੋਗਤਾ ਏਆਈ ਕੰਪਨੀਆਂ ਵਲੋਂ ਸ਼ੁਰੂਆਤੀ ਮੰਗ ਸਾਹਮਣੇ ਆਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                            