ਕਾਂਗਰਸ ਦੀ ਚਿਤਾਵਨੀ ਨੂੰ ਬੇਧਿਆਨ ਕਰਦਿਆਂ ਪਾਇਲਟ ਨੇ ਰਖਿਆ ਮੌਨ ਵਰਤ

Wednesday, Apr 12, 2023 - 11:47 AM (IST)

ਕਾਂਗਰਸ ਦੀ ਚਿਤਾਵਨੀ ਨੂੰ ਬੇਧਿਆਨ ਕਰਦਿਆਂ ਪਾਇਲਟ ਨੇ ਰਖਿਆ ਮੌਨ ਵਰਤ

ਜੈਪੁਰ, (ਭਾਸ਼ਾ)- ਕਾਂਗਰਸ ਪਾਰਟੀ ਵਲੋਂ ਦਿੱਤੀ ਗਈ ਚਿਤਾਵਨੀ ਨੂੰ ਬੇਧਿਆਨ ਕਰਦਿਆਂ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਸਾਬਕਾ ਵਸੁੰਧਰਾ ਰਾਜੇ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਕਾਰਵਾਈ ਦੀ ਮੰਗ ਨੂੰ ਲੈ ਕੇ ਮੰਗਲਵਾਰ ਇੱਥੇ ਸ਼ਹੀਦੀ ਸਮਾਰਕ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜ ਘੰਟੇ ਲਈ ਮੌਨ ਵਰਤ ਰੱਖਿਆ।

ਇਸ ਤੋਂ ਬਾਅਦ ਪਾਇਲਟ ਨੇ ਪੱਤਰਕਾਰਾਂ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਜਾਰੀ ਰਹੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਪਿਛਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਕਾਰਵਾਈ ਹੋਵੇਗੀ।

ਕਾਂਗਰਸ ਦੇ ਰਾਜਸਥਾਨ ਮਾਮਲਿਆਂ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਤੀ ਚਿਤਾਵਨੀ ਦੀ ਪਰਵਾਹ ਨਾ ਕਰਦਿਆਂ ਮੰਗਲਵਾਰ ਸਵੇਰੇ 11 ਵਜੇ ਪਾਇਲਟ ਸ਼ਹੀਦ ਸਮਾਰਕ ਵਿਖੇ ਧਰਨੇ ’ਤੇ ਬੈਠ ਗਏ। ਧਰਨੇ ਵਾਲੀ ਥਾਂ ’ਤੇ ਵੱਡੀ ਗਿਣਤੀ ’ਚ ਪਾਇਲਟ ਸਮਰਥਕ ਮੌਜੂਦ ਸਨ। ਪਾਰਟੀ ਦਾ ਕੋਈ ਵੱਡਾ ਚਿਹਰਾ ਜਾਂ ਮੌਜੂਦਾ ਵਿਧਾਇਕ ਉਥੇ ਨਜ਼ਰ ਨਹੀਂ ਆਇਆ।

ਪਾਇਲਟ ਨੇ ਮੌਜੂਦਾ ਵਿਧਾਇਕਾਂ ਨੂੰ ਸ਼ਾਮਲ ਨਾ ਹੋਣ ਲਈ ਕਿਹਾ ਸੀ। ਸੈਰ-ਸਪਾਟਾ ਮੰਤਰੀ ਵਿਸ਼ਵੇਂਦਰ ਸਿੰਘ ਦਾ ਪੁੱਤਰ ਅਨਿਰੁਧ, ਜਿਸ ਨੇ ਹਾਲ ਹੀ ਵਿੱਚ ਬ੍ਰਿਟੇਨ ਵਿੱਚ ਆਪਣੀ ਟਿੱਪਣੀ ਲਈ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ ਸੀ, ਮੌਜੂਦ ਸੀ। ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਨੂੰ ਪਾਰਟੀ ਵਿਰੋਧੀ ਕਦਮ ਦੱਸਿਆ ਹੈ।


author

Rakesh

Content Editor

Related News