ਸਾਡੇ ਕੋਲ ਬਹੁਮਤ ਹੁੰਦਾ ਤਾਂ ਅਸੀਂ ਵਿਨੇਸ਼ ਫੋਗਾਟ ਨੂੰ ਰਾਜ ਸਭਾ ਭੇਜਦੇ: ਹੁੱਡਾ

Thursday, Aug 08, 2024 - 04:38 PM (IST)

ਸਾਡੇ ਕੋਲ ਬਹੁਮਤ ਹੁੰਦਾ ਤਾਂ ਅਸੀਂ ਵਿਨੇਸ਼ ਫੋਗਾਟ ਨੂੰ ਰਾਜ ਸਭਾ ਭੇਜਦੇ: ਹੁੱਡਾ

ਚੰਡੀਗੜ੍ਹ- ਹਰਿਆਣਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਕਾਂਗਰਸ ਕੋਲ ਬਹੁਮਤ ਹੁੰਦਾ ਤਾਂ ਪਹਿਲਵਾਨ ਵਿਨੇਸ਼ ਫੋਗਾਟ ਨੂੰ ਰਾਜ ਸਭਾ ਭੇਜਦੇ। ਹੁੱਡਾ ਇੱਥੇ ਮੀਡੀਆ ਨਾਲ ਗੱਲ ਕਰ ਰਹੇ ਸਨ। ਜਦੋਂ ਉਨ੍ਹਾਂ ਤੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਫੋਗਾਟ ਨੂੰ ਚਾਂਦੀ ਤਮਗਾ ਜੇਤੂ ਵਾਂਗ ਹੀ ਸਨਮਾਨ ਅਤੇ ਸਹੂਲਤਾਂ ਦੇਣ ਦੇ ਐਲਾਨ 'ਤੇ ਪ੍ਰਤੀਕਿਰਿਆ ਮੰਗੀ ਗਈ ਤਾਂ ਹੁੱਡਾ ਨੇ ਕਿਹਾ ਕਿ ਉਹ ਇਸ ਤੋਂ ਸਹਿਮਤ ਹਨ। 

ਇਹ ਵੀ ਪੜ੍ਹੋ-  ਵਿਨੇਸ਼ ਫੋਗਾਟ ਦੇ ਕੁਸ਼ਤੀ ਤੋਂ ਸੰਨਿਆਸ ਮਗਰੋਂ CM ਨਾਇਬ ਸੈਣੀ ਨੇ ਕੀਤਾ ਵੱਡਾ ਐਲਾਨ

 

ਹੱਡਾ ਨੇ ਕਿਹਾ ਕਿ ਅਸਲ ਵਿਚ ਤਾਂ ਵਿਨੇਸ਼ ਨੂੰ ਸੋਨ ਤਮਗਾ ਜੇਤੂ ਵਾਂਗ ਸਨਮਾਨ ਮਿਲਣਾ ਚਾਹੀਦਾ ਹੈ ਕਿਉਂਕਿ ਉਹ ਫਾਈਨਲ ਮੁਕਾਬਲਾ ਖੇਡ ਨਹੀਂ ਸਕੀ ਪਰ ਜੇਕਰ ਉਹ ਖੇਡਦੀ ਤਾਂ ਉਸ ਵਿਚ ਸੋਨ ਤਮਗਾ ਜਿੱਤਣ ਦਾ ਹੌਂਸਲਾ ਸੀ। ਉਨ੍ਹਾਂ ਨੇ ਵਜ਼ਨ ਮਾਮੂਲੀ ਜ਼ਿਆਦਾ ਹੋਣ 'ਤੇ ਵਿਨੇਸ਼ ਨੂੰ ਅਯੋਗ ਕਰਾਰ ਦੇਣ ਦੇ ਸਮੁੱਚੇ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ। 

ਇਹ ਵੀ ਪੜ੍ਹੋ-  'ਅਲਵਿਦਾ ਕੁਸ਼ਤੀ': ਓਲੰਪਿਕ 'ਚ ਅਯੋਗ ਠਹਿਰਾਏ ਜਾਣ ਮਗਰੋਂ ਵਿਨੇਸ਼ ਫੋਗਾਟ ਨੇ ਕੀਤਾ ਸੰਨਿਆਸ ਦਾ ਐਲਾਨ

ਜ਼ਿਕਰਯੋਗ ਹੈ ਕਿ ਹਰਿਆਣਾ ਤੋਂ ਰਾਜ ਸਭਾ ਦੀ ਇਕ ਸੀਟ (ਦੀਪੇਂਦਰ ਹੁੱਡਾ ਦੇ ਲੋਕ ਸਭਾ ਵਿਚ ਜਾਣ ਤੋਂ) ਖਾਲੀ ਹੋ ਗਈ ਹੈ। ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਕਿਹਾ ਕਿ ਰਾਜ ਸਭਾ ਦੀਆਂ 10 ਸੀਟਾਂ ਖ਼ਾਲੀ ਹੋ ਗਈਆਂ, ਜਦੋਂ ਕਿ 2 ਸੀਟਾਂ ਮੈਂਬਰਾਂ ਦੇ ਅਸਤੀਫ਼ੇ ਕਾਰਨ ਖ਼ਾਲੀ ਹੋਈਆਂ ਹਨ। ਇਨ੍ਹਾਂ ਸੀਟਾਂ 'ਤੇ 3 ਸਤੰਬਰ ਨੂੰ ਵੋਟਾਂ ਪੈਣਗੀਆਂ। ਨਾਮਜ਼ਦਗੀ ਦੀ ਪ੍ਰਕਿਰਿਆ 14 ਅਗਸਤ ਤੋਂ ਸ਼ੁਰੂ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News