ਦੋਸ਼ੀਆਂ ਨੂੰ ਮਿਲੇਗੀ ਰਾਜਨੀਤਕ ਸੁਰੱਖਿਆ ਤਾਂ ਔਰਤ ਸੁਰੱਖਿਆ ਦੀ ਉਮੀਦ ਕਿਸ ਕੋਲੋਂ ਕਰੇ : ਪ੍ਰਿਯੰਕਾ
Friday, Aug 16, 2024 - 06:20 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ, ਬਿਹਾਰ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ 'ਚ ਔਰਤਾਂ ਨਾਲ ਹੋਈ ਦਰਿੰਦਗੀ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਪਰ ਜਦੋਂ ਦੋਸ਼ੀਆਂ ਨੂੰ ਰਾਜਨੀਤਕ ਸੁਰੱਖਿਆ ਮਿਲੇਗੀ ਤਾਂ ਫਿਰ ਮਹਿਲਾ ਸੁਰੱਖਿਆ ਦੀ ਆਸ ਕਿਸ ਕੋਲੋਂ ਕਰ ਸਕਦੀ ਹੈ। ਪ੍ਰਿਯੰਕਾ ਗਾਂਧੀ ਨੇ 'ਐਕਸ' 'ਤੇ ਪੋਸਟ ਕੀਤਾ,''ਕੋਲਕਾਤਾ, ਬਿਹਾਰ, ਉੱਤਰਾਖੰਡ ਅਤੇ ਯੂਪੀ 'ਚ ਔਰਤਾਂ ਨਾਲ ਹੋਈ ਦਰਿੰਦਗੀ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਸਮੇਂ ਦੇਸ਼ ਭਰ ਦੀਆਂ ਔਰਤਾਂ ਦੁੱਖ ਅਤੇ ਗੁੱਸੇ 'ਚ ਹਨ।''
ਉਨ੍ਹਾਂ ਸਵਾਲ ਕੀਤਾ,''ਜਦੋਂ ਵੀ ਅਜਿਹੀਆਂ ਘਟਨਾਵਾਂ ਹੁੰਦੀਆਂ ਤਾਂ ਦੇਸ਼ ਦੀਆਂ ਔਰਤਾਂ ਦੇਖਦੀਆਂ ਹਨ ਕਿ ਸਰਕਾਰਾਂ ਕੀ ਕਰ ਰਹੀਆਂ ਹਨ? ਉਨ੍ਹਾਂ ਦੀਆਂ ਗੱਲਾਂ ਅਤੇ ਉਪਾਵਾਂ 'ਚ ਕਿੰਨੀ ਗੰਭੀਰਤਾ ਹੈ?'' ਪ੍ਰਿਯੰਕਾ ਨੇ ਕਿਹਾ,''ਜਿੱਥੇ ਵੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਸੰਦੇਸ਼ ਦੇਣ ਦੀ ਲੋੜ ਹੋਈ, ਉੱਥੇ ਦੋਸ਼ੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਔਰਤਾਂ 'ਤੇ ਗੰਭੀਰ ਅੱਤਿਆਚਾਰ ਦੇ ਮਾਮਲਿਆਂ 'ਚ ਵਾਰ-ਵਾਰ ਨਰਮੀ ਵਰਤਣਾ, ਦੋਸ਼ਈ ਨੂੰ ਰਾਜਨੀਤਕ ਸੁਰੱਖਿਆ ਦੇਣਾ ਅਤੇ ਕੈਦੀਆਂ ਨੂੰ ਜ਼ਮਾਨਤ/ਪੈਰੋਲ ਦੇਣ ਵਰਗੀਆਂ ਹਰਕਤਾਂ ਔਰਤਾਂ ਨੂੰ ਦੁਖੀ ਕਰਦੀਆਂ ਹਨ।'' ਉਨ੍ਹਾਂ ਪੁੱਛਿਆ,''ਇਸ ਨਾਲ ਦੇਸ਼ ਦੀਆਂ ਔਰਤਾਂ 'ਚ ਕੀ ਸੰਦੇਸ਼ ਜਾਂਦਾ ਹੈ? ਜਦੋਂ ਸਰਕਾਰੀ ਅੰਕੜਿਆਂ 'ਚ ਹਰ ਦਿਨ 86 ਰੇਪ ਹੋ ਰਹੇ ਹੋਣ, ਔਰਤਾਂ ਸੁਰੱਖਿਆ ਦੀ ਉਮੀਦ ਕਿਸ ਕੋਲੋਂ ਕਰਨ?''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8