ਝਾਰਖੰਡ ''ਚ IED ਧਮਾਕਾ, 10 ਸਾਲਾ ਬੱਚੇ ਦੀ ਹੋਈ ਦਰਦਨਾਕ ਮੌਤ
Saturday, May 20, 2023 - 04:39 AM (IST)
ਚਾਈਬਾਸਾ (ਭਾਸ਼ਾ): ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿਚ ਮਾਓਵਾਦੀਆਂ ਵੱਲੋਂ ਲਗਾਏ ਗਏ ਇਕ ਆਈ.ਈ.ਡੀ. ਵਿਚ ਧਮਾਕਾ ਹੋਣ ਨਾਲ 10 ਸਾਲਾ ਬੱਚੇ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐੱਸ.ਪੀ. ਆਸ਼ੂਤੋਸ਼ ਸ਼ੇਖਰ ਨੇ ਦੱਸਿਆ ਕਿ ਆਈ.ਆਈ.ਡੀ. ਧਮਾਕੇ ਵਿਚ ਮਾਰਿਆ ਗਿਆ ਬੱਚਾ ਰੇਂਗਰਾਹਾਤੂ ਦੇ ਬੰਗਲਾਸਾਈ ਟੋਲਾ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਬੱਚਾ ਕੇਂਦੂ ਦੇ ਪੱਤੇ ਤੋੜਣ ਲਈ ਵੀਰਵਾਰ ਸ਼ਾਮ ਨੂੰ ਰੋਲਾਬਰੁਪੀ ਜੇਂਗਾਗੜਾ ਦੇ ਜੰਗਲਾਂ ਵਿਚ ਗਿਆ ਸੀ, ਉਦੋਂ ਉਹ ਮਾਓਵਾਦੀ-ਵਿਰੋਧੀ ਮੁਹਿੰਮ ਵਿਚ ਸ਼ਾਮਲ ਸੁਰੱਖਿਆ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਲਈ ਮਾਓਵਾਦੀਆਂ ਵੱਲੋਂ ਲਗਾਏ ਗਏ ਆਈ.ਈ.ਡੀ. ਦੀ ਲਪੇਟ ਵਿਚ ਆ ਗਿਆ।
ਇਹ ਖ਼ਬਰ ਵੀ ਪੜ੍ਹੋ - 2000 ਰੁਪਏ ਦਾ ਨੋਟ ਬੰਦ! ਜਾਣੋ 8 ਨਵੰਬਰ ਤੋਂ ਕਿੰਨੀ ਵੱਖਰੀ ਹੈ ਇਸ ਵਾਰ ਦੀ ‘ਨੋਟਬੰਦੀ’
ਜ਼ਿਲ੍ਹਾ ਪੁਲਸ ਤੇ ਸੀ.ਆਰ.ਪੀ.ਐੱਫ. ਦੇ ਜਵਾਨ ਮੌਕੇ 'ਤੇ ਪਹੁੰਚੇ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਮ੍ਰਿਤਕ ਬੱਚੇ ਦੀ ਲਾਸ਼ ਬਰਾਮਦ ਕਰ ਉਸ ਨੂੰ ਪੋਸਟਮਾਰਟਮ ਲਈ ਚਾਈਬਾਸਾ ਦੇ ਸਦਰ ਹਸਪਤਾਲ ਭੇਜਿਆ। ਐੱਸ.ਪੀ. ਨੇ ਦੱਸਿਆ ਕਿ ਇਸ ਘਟਨਾ ਨੂੰ ਮਾਓਵਾਦੀਆਂ ਵੱਲੋਂ ਹਤਾਸ਼ਾ ਵਿਚ ਕੀਤੀ ਗਈ ਕਾਇਰਾਨਾ ਹਰਕਤ ਕਰਾਰ ਦਿੰਦਿਆਂ ਕਿਹਾ ਕਿ ਮਾਓਵਾਦੀ-ਵਿਰੋਧੀ ਮੁਹਿੰਮ ਲਗਾਤਾਰ ਜਾਰੀ ਹੈ। ਝਾਰਖੰਡ ਵਿਚ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤਕ ਮਾਓਵਾਦੀਆਂ ਵੱਲੋਂ ਲਗਾਏ ਗਏ ਆਈ.ਈ.ਡੀ. ਵਿਚ ਧਮਾਕੇ ਨਾਲ ਦੋ ਬਜ਼ੁਰਗ ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਖ਼ਬਰ ਵੀ ਪੜ੍ਹੋ - ਚਾਹ ਪੀ ਰਹੇ ਬਜ਼ੁਰਗ ਦੀ ਜੇਬ 'ਚੋਂ ਅਚਾਨਕ ਨਿਕਲੀਆਂ ਅੱਗ ਦੀਆਂ ਲਪਟਾਂ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
ਮਾਓਵਾਦੀਆਂ ਨੇ ਪੱਛਮੀ ਸਿੰਘਭੂਮ ਵਿਚ ਸੁਰੱਖਿਆ ਫੋਰਸਾਂ ਨੂੰ ਨਿਸ਼ਾਨਾ ਬਣਾਉਣ ਲਈ ਕਈ ਆਈ.ਈ.ਡੀ. ਲਗਾਏ ਹਨ, ਕਿਉਂਕਿ ਜ਼ਿਲ੍ਹਾ ਪੁਲਸ ਨੇ ਇਲਾਕੇ ਵਿਚ ਮਿਸਿਰ ਬਿਸਰਾ ਸਮੇਤ ਹੋਰ ਮਾਓਵਾਦੀ ਆਗੂਆਂ ਦੀ ਮੌਜੂਦਗੀ ਬਾਰੇ ਖ਼ੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸੀ.ਆਰ.ਪੀ.ਐੱਫ., ਕੋਬਰਾ ਤੇ ਝਾਰਖੰਡ ਜਗੂਆਰ ਦੇ ਨਾਲ ਮਿੱਲ ਕੇ ਜਨਵਰੀ ਵਿਚ ਪਾਬੰਦੀਸ਼ੁਦਾ ਸੰਗਠਨ ਦੇ ਖ਼ਿਲਾਫ਼ ਵੱਡੇ ਪੱਧਰ 'ਤੇ ਮੁਹਿੰਮ ਸ਼ੁਰੂ ਕੀਤੀ ਸੀ। ਪੱਛਮੀ ਸਿੰਘਭੂਮ ਦੇ ਕੋਲਹਾਨ ਖੇਤਰ ਵਿਚ ਸਰਗਰਮ ਬਿਸਰਾ 'ਤੇ ਇਕ ਕਰੋੜ ਰੁਪਏ ਦਾ ਇਨਾਮ ਘੋਸ਼ਿਤ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।