ਭਾਰਤੀ ਖੇਤੀਬਾੜੀ ਰਿਸਰਚ ਇੰਸਟੀਚਿਊਟ ''ਚ ਨੌਕਰੀ ਦਾ ਸੁਨਹਿਰੀ ਮੌਕਾ

Tuesday, Jun 10, 2025 - 06:08 PM (IST)

ਭਾਰਤੀ ਖੇਤੀਬਾੜੀ ਰਿਸਰਚ ਇੰਸਟੀਚਿਊਟ ''ਚ ਨੌਕਰੀ ਦਾ ਸੁਨਹਿਰੀ ਮੌਕਾ

ਨਵੀਂ ਦਿੱਲੀ- ਜੇਕਰ ਤੁਸੀਂ ਵੀ ਸਰਕਾਰੀ ਇੰਸਟੀਚਿਊਟ ਵਿਚ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਭਾਰਤੀ ਖੇਤੀਬਾੜੀ ਰਿਸਰਚ ਇੰਸਟੀਚਿਊਟ  (ICAR-IARI) ਦੇ ਕੀਟ ਵਿਗਿਆਨ ਵਿਭਾਗ ਨੂੰ ਹੈਲਪਰ, ਫੀਲਡ ਕਮ ਲੈਬ ਸਹਾਇਕਾਂ ਅਤੇ ਨੌਜਵਾਨ ਪੇਸ਼ੇਵਰਾਂ ਦੀ ਲੋੜ ਹੈ। ਇਸ ਭਰਤੀ ਲਈ ਵਿਭਾਗ ਨੇ ਇਕ ਭਰਤੀ ਇਸ਼ਤਿਹਾਰ ਜਾਰੀ ਕੀਤਾ ਹੈ, ਜਿਸ ਵਿਚ ਅਰਜ਼ੀ ਦਾ ਫਾਰਮੈਟ ਵੀ ਦਿੱਤਾ ਗਿਆ ਹੈ। ਇਸ ਭਰਤੀ 'ਚ ਹਿੱਸਾ ਲੈਣ ਦੇ ਚਾਹਵਾਨ ਉਮੀਦਵਾਰਾਂ ਨੂੰ 13 ਜੂਨ ਨੂੰ ਅਰਜ਼ੀ ਫਾਰਮ ਦੇ ਨਾਲ ਵਾਕ-ਇਨ ਇੰਟਰਵਿਊ ਵਿਚ ਸ਼ਾਮਲ ਹੋਣਾ ਪਵੇਗਾ। 

ਯੋਗਤਾ

ਯੰਗ ਪ੍ਰੋਫੈਸ਼ਨਲ ਦੇ ਅਹੁਦੇ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਕੋਲ ਲਾਈਫ ਸਾਇੰਸ/ਜਿਊਲੋਜੀ/ਐਂਟੋਮੋਲੋਜੀ ਵਿਚ ਮੁਹਾਰਤ ਦੇ ਨਾਲ ਪੋਸਟ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ। ਜਦੋਂ ਕਿ 12ਵੀਂ ਪਾਸ ਉਮੀਦਵਾਰ ਫੀਲਡ ਕਮ ਲੈਬ ਅਸਿਸਟੈਂਟ ਦੇ ਅਹੁਦੇ ਲਈ ਅਰਜ਼ੀ ਦੇ ਸਕਦੇ ਹਨ ਅਤੇ 10ਵੀਂ ਪਾਸ ਉਮੀਦਵਾਰ ਹੈਲਪਰ ਦੇ ਅਹੁਦੇ ਲਈ ਅਰਜ਼ੀ ਦੇ ਸਕਦੇ ਹਨ।

ਉਮਰ ਹੱਦ- 

ਉਮੀਦਵਾਰ ਇਨ੍ਹਾਂ ਅਸਾਮੀਆਂ ਲਈ 45 ਸਾਲ ਦੀ ਉਮਰ ਹੱਦ ਤੱਕ ਅਰਜ਼ੀ ਦੇ ਸਕਦੇ ਹਨ। ਰਾਖਵੀਆਂ ਸ਼੍ਰੇਣੀਆਂ ਨੂੰ ਉਮਰ ਹੱਦ ਵਿਚ ਛੋਟ ਮਿਲੇਗੀ।

ਚੋਣ ਪ੍ਰਕਿਰਿਆ- 

ਵਾਕ ਇਨ ਇੰਟਰਵਿਊ ਹੋਵੇਗਾ। ਇਸ ਲਈ ਕੋਈ ਲਿਖਤੀ ਪ੍ਰੀਖਿਆ ਨਹੀਂ ਲਈ ਜਾਵੇਗੀ।

ਲੋੜੀਂਦੇ ਦਸਤਾਵੇਜ਼- 

ਅਰਜ਼ੀ ਫਾਰਮ, 10ਵੀਂ, 12ਵੀਂ, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਦੀ ਮਾਰਕ ਸ਼ੀਟ ਅਤੇ ਡਿਗਰੀ/ਆਰਜ਼ੀ ਡਿਗਰੀ ਸਰਟੀਫਿਕੇਟ, ਲੋੜੀਂਦੀ ਯੋਗਤਾ (ਜੇਕਰ ਕੋਈ ਹੋਵੇ), ਜਾਤੀ ਸਰਟੀਫਿਕੇਟ (ਜੇਕਰ ਲਾਗੂ ਹੋਵੇ), ਪੀ. ਡਬਲਯੂ. ਡੀ ਸਰਟੀਫਿਕੇਟ (ਜੇਕਰ ਲਾਗੂ ਹੋਵੇ), ਅਨੁਭਵ ਸਰਟੀਫਿਕੇਟ (ਜੇਕਰ ਲਾਗੂ ਹੋਵੇ), ਜਨਮ ਤਾਰੀਖ਼ ਦਾ ਸਬੂਤ ਅਤੇ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਪਾਸ ਕਰਨ ਦਾ ਸਰਟੀਫਿਕੇਟ (ਜੇਕਰ ਜ਼ਰੂਰੀ ਯੋਗਤਾ ਵਿੱਚ ਦੱਸਿਆ ਗਿਆ ਹੈ)। ਸਾਰੇ ਦਸਤਾਵੇਜ਼ ਚੈੱਕਲਿਸਟ ਦੇ ਅਨੁਸਾਰ ਕ੍ਰਮਬੱਧ ਕੀਤੇ ਜਾਣੇ ਚਾਹੀਦੇ ਹਨ।

ਵਾਕ ਇਨ ਇੰਟਰਵਿਊ ਦੀ ਤਾਰੀਖ਼- 

ਇੰਟਰਵਿਊ 13 ਜੂਨ, 2025 ਨੂੰ ਸਵੇਰੇ 10:00 ਵਜੇ ਹੋਵੇਗਾ।

ਇੰਟਰਵਿਊ ਦਾ ਸਥਾਨ- 

ਇਹ ਭਰਤੀ ਭਾਰਤੀ ਖੇਤੀਬਾੜੀ ਰਿਸਰਚ ਇੰਸਟੀਚਿਊਟ (ICAR-IARI), ਨਵੀਂ ਦਿੱਲੀ ਦੇ ਕੀਟ ਵਿਗਿਆਨ ਵਿਭਾਗ ਵਲੋਂ ਕੀਤੀ ਜਾ ਰਹੀ ਹੈ। ਉਮੀਦਵਾਰਾਂ ਨੂੰ ਇੰਟਰਵਿਊ ਲਈ ਇੱਥੇ ਹੀ ਰਿਪੋਰਟ ਕਰਨੀ ਹੋਵੇਗੀ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


 


author

Tanu

Content Editor

Related News