IAF ਨੂੰ ਮਿਲੇਗਾ ਸਪਾਇਸ-2000 ਬੰਬ ਦਾ ਐਡਵਾਂਸ ਵਰਜ਼ਨ

08/28/2019 9:25:53 PM

ਨਵੀਂ ਦਿੱਲੀ— ਭਾਰਤੀ ਹਵਾਈ ਫੌਜ ਨੂੰ ਅਗਲੇ ਮਹੀਨੇ ਇਜ਼ਰਾਇਲ ਤੋਂ ਸਪਾਇਸ-2000 ਬੰਬ ਦਾ ਐਡਵਾਂਸ ਵਰਜ਼ਨ ਮਿਲੇਗਾ। ਭਾਰਤੀ ਹਵਾਈ ਫੌਜ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਸਾਲ ਜੂਨ ’ਚ ਦਸਤਖਤ ਕੀਤੇ ਗਏ ਕਰੀਬ 300 ਕਰੋੜ ਰੁਪਏ ਦੇ ਇਕਰਾਰ ਦੇ ਤਹਿਤ ਸਪਾਇਸ-2000 ਬੰਬ ਭਾਰਤ ਨੂੰ ਸਤੰਬਰ ’ਚ ਮਿਲਣਗੇ। ਜ਼ਿਕਰਯੋਗ ਹੈ ਕਿ ਭਾਰਤ ਨੇ ਪਾਕਿਸਤਾਨ ਦੇ ਬਾਲਾਕੋਟ ’ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ’ਤੇ ਏਅਰ ਸਟ੍ਰਾਇਕ ਦੌਰਾਨ ਸਪਾਇਸ-2000 ਬੰਬ ਦਾ ਇਸਤੇਮਾਲ ਕੀਤਾ ਸੀ। ਭਾਰਤੀ ਹਵਾਈ ਫੌਜ ਨੇ ਜੂਨ ’ਚ ਇਜ਼ਰਾਇਲ ਨਾਲ 300 ਕਰੋੜ ਦੇ ਸਪਾਇਸ ਬੰਬ ਹਥਿਆਰ ਦਾ ਸੌਦਾ ਕੀਤਾ ਸੀ। 300 ਕਰੋੜ ਰੁਪਏ ਦੇ 100 ਸਪਾਇਸ ਬੰਬ ਇਜ਼ਰਾਇਲ ਤੋਂ ਖਰੀਦੇ ਜਾਣ ਦਾ ਸੌਦਾ ਹੋਇਆ ਸੀ।   


Inder Prajapati

Content Editor

Related News