ਹੈਦਰਾਬਾਦ 'ਚ ਮੈਸੀ ਅਤੇ ਰੇਵੰਤ ਰੈੱਡੀ ਵਿਚਾਲੇ ਫੁਟਬਾਲ ਮੁਕਾਬਲੇ 'ਚ ਸ਼ਾਮਲ ਹੋਣਗੇ ਰਾਹੁਲ ਗਾਂਧੀ

Saturday, Dec 13, 2025 - 12:22 PM (IST)

ਹੈਦਰਾਬਾਦ 'ਚ ਮੈਸੀ ਅਤੇ ਰੇਵੰਤ ਰੈੱਡੀ ਵਿਚਾਲੇ ਫੁਟਬਾਲ ਮੁਕਾਬਲੇ 'ਚ ਸ਼ਾਮਲ ਹੋਣਗੇ ਰਾਹੁਲ ਗਾਂਧੀ

ਹੈਦਰਾਬਾਦ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸ਼ਨੀਵਾਰ ਸ਼ਾਮ ਰਾਜੀਵ ਗਾਂਧੀ ਅੰਤਰਰਾਸ਼ਟਰੀ (ਆਰਜੀਆਈ) ਕ੍ਰਿਕਟ ਸਟੇਡੀਅਮ 'ਚ ਮਹਾਨ ਫੁਟਬਾਲਰ ਲਿਓਨੇਲ ਮੈਸੀ ਦੇ 'ਜੀਓਏਟੀ ਭਾਰਤ ਦੌਰਾ-2025' ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਕਾਂਗਰਸ ਦੀ ਤੇਲੰਗਾਨਾ ਇਕਾਈ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਮੌਕੇ ਸਿੰਗਾਰੇਨ ਆਰਆਰ9 ਅਤੇ ਅਪਰਣਾ-ਮੈਸੀ ਆਲ ਸਟਾਰਸ ਵਿਚਾਲੇ ਇਕ ਮੈਚ ਖੇਡਿਆ ਜਾਵੇਗਾ। ਦੋਵੇਂ ਟੀਮਾਂ 15-20 ਮਿੰਟ ਦਾ ਮੁਕਾਬਲਾ ਖੇਡਣਗੀਆਂ।

ਫੁਟਬਾਲ ਦੇ ਸ਼ੌਂਕੀਨ ਮੁੱਖ ਮੰਤਰੀ ਰੇਵੰਤ ਰੈੱਡੀ ਅਤੇ ਮੈਸੀ ਮੈਚ ਸ਼ੁਰੂ ਹੋਣ ਤੋਂ 5 ਮਿੰਟ ਪਹਿਲਾਂ ਇਕੱਠੇ ਫੁਟਬਾਲ ਨੂੰ ਡ੍ਰਿਬਲ ਕਰਨਗੇ। ਸੂਤਰਾਂ ਅਨੁਸਾਰ, ਰਾਹੁਲ ਗਾਂਧੀ ਸ਼ਾਮ 4.30 ਵਜੇ ਇਕ ਵਿਸ਼ੇਸ਼ ਜਹਾਜ਼ ਰਾਹੀਂ ਹੈਦਰਾਬਾਦ ਪਹੁੰਚਣਗੇ ਅਤੇ ਤਾਜ਼ ਫਲਕਨੁਮਾਮ ਪੈਲੇਸ ਹੋਟਲ ਜਾਣਗੇ, ਜਿੱਥੇ ਮੈਸੀ ਰੁਕੇ ਹੋਏ ਹਨ। ਮੈਚ ਦੇਖਣ ਤੋਂ ਬਾਅਦ ਰਾਹੁਲ ਰਾਤ 10.30 ਵਜੇ ਰਾਸ਼ਟਰੀ ਰਾਜਧਾਨੀ ਰਵਾਨਾ ਹੋ ਜਾਣਗੇ। ਆਰਜੀਆਈ ਕ੍ਰਿਕਟ ਸਟੇਡੀਅਮ 'ਚ ਪ੍ਰੋਗਰਾਮ ਦੇ ਮੱਦੇਨਜ਼ਰ ਵਿਆਪਕ ਸੁਰੱਖਿਆ ਇੰਤਜ਼ਾਮ ਕੀਤੇ ਜਾ ਰਹੇ ਹਨ। ਰਾਚਕੋਂਡਾ ਪੁਲਸ ਕਮਿਸ਼ਨਰ ਸੁਧੀਰ ਬਾਬੂ ਨੇ ਦੱਸਿਆ ਕਿ ਸੁਰੱਖਿਆ ਵਿਵਸਥਾ ਲਈ 3,000 ਜਵਾਨ ਤਾਇਨਾਤ ਕੀਤੇ ਜਾਣਗੇ।


author

DIsha

Content Editor

Related News