ਖਾਟੂ ਸ਼ਿਆਮ ਮੰਦਰ ’ਚ ਉਮੜੀ ਭੀੜ, ਅਚਾਨਕ ਟੁੱਟੀ ਰੇਲਿੰਗ, 6 ਸ਼ਰਧਾਲੂ ਜ਼ਖਮੀ

Thursday, Nov 14, 2024 - 01:00 AM (IST)

ਸ਼ਾਹਜਹਾਂਪੁਰ- ਯੂ. ਪੀ. ਦੇ ਸ਼ਾਹਜਹਾਂਪੁਰ ’ਚ ਇਕਾਦਸ਼ੀ ਵਾਲੇ ਦਿਨ ਬਰੇਲੀ ਮੋੜ ਸਥਿਤ ਸ੍ਰੀ ਖਾਟੂ ਸ਼ਿਆਮ ਮੰਦਰ ’ਚ ਸ਼ਰਧਾਲੂਆਂ ਦੀ ਭਾਰੀ ਭੀੜ ਲੱਗੀ ਹੋਈ ਸੀ। ਇਸ ਦੌਰਾਨ ਅਚਾਨਕ ਮੰਦਰ ਦੀ ਰੇਲਿੰਗ ਟੁੱਟ ਗਈ ਤੇ ਲੱਗਭਗ 12 ਫੁੱਟ ਦੀ ਉਚਾਈ ਤੋਂ ਡਿੱਗ ਕੇ 6 ਸ਼ਰਧਾਲੂ ਜ਼ਖਮੀ ਹੋ ਗਏ। ਮੰਦਰ ਵਿਖੇ ਇਕਾਦਸ਼ੀ ਦੇ ਦਿਨ ਸ਼ਿਆਮ ਜਨਮ ਉਤਸਵ ਪ੍ਰੋਗਰਾਮ ਮਨਾਇਆ ਜਾ ਰਿਹਾ ਸੀ।

ਇਸ ਦੌਰਾਨ ਮੰਦਰ ’ਚ ਸ਼ਰਧਾਲੂਆਂ ਦੀ ਇੰਨੀ ਭਾਰੀ ਭੀੜ ਲੱਗੀ ਹੋਈ ਸੀ ਕਿ ਫਰੁਖਾਬਾਦ ਸਟੇਟ ਹਾਈਵੇਅ ਸਮੇਤ ਬਾਕੀ ਰਸਤਿਆਂ ’ਤੇ ਵੀ ਜਾਮ ਲੱਗ ਗਿਆ। ਇਸੇ ਦੌਰਾਨ ਦੂਜੀ ਮੰਜ਼ਿਲ ’ਤੇ ਮੰਦਰ ਦੇ ਅੰਦਰ ਜਾਣ ਲਈ ਉਮੜੀ ਭੀੜ ਕਾਰਨ ਮੰਦਰ ਦੀ ਸੀਮੈਂਟ ਦੀ ਰੇਲਿੰਗ ਟੁੱਟ ਕੇ ਹੇਠਾਂ ਡਿੱਗ ਪਈ।

ਸਵਾਲ ਇਹ ਹੈ ਕਿ ਮੰਦਰ ਕਮੇਟੀ ਵੱਲੋਂ ਇੰਨੇ ਵੱਡੇ ਪ੍ਰੋਗਰਾਮ ਦੇ ਆਯੋਜਨ ਤੋਂ ਪਹਿਲਾਂ ਕਿਉਂ ਕਿਸੇ ਤਰ੍ਹਾਂ ਦੀ ਇਜਾਜ਼ਤ ਨਹੀਂ ਲਈ ਗਈ। ਇਜਾਜ਼ਤ ਤਾਂ ਦੂਰ, ਮੰਦਰ ਕਮੇਟੀ ਵੱਲੋਂ ਇਸ ਪ੍ਰੋਗਰਾਮ ਦੇ ਆਯੋਜਨ ਨੂੰ ਲੈ ਕੇ ਪੁਲਸ ਨੂੰ ਵੀ ਸੂਚਿਤ ਨਹੀਂ ਕੀਤਾ ਸੀ, ਜਿਸ ਦਾ ਨਤੀਜਾ ਇਹ ਰਿਹਾ ਕਈ ਥਾਵਾਂ ’ਤੇ ਜਾਮ ਲੱਗ ਗਿਆ ਅਤੇ ਹਾਦਸਾ ਵੀ ਵਾਪਰ ਗਿਆ।


Rakesh

Content Editor

Related News