ਅਧਿਆਪਕ ਬਣਨ ਦਾ ਸੁਨਹਿਰੀ ਮੌਕਾ, 1400 ਤੋਂ ਵੱਧ ਅਹੁਦਿਆਂ 'ਤੇ ਨਿਕਲੀ ਭਰਤੀ
Wednesday, Aug 14, 2024 - 11:41 AM (IST)
ਹਰਿਆਣਾ- ਸਰਕਾਰੀ ਅਧਿਆਪਕ ਬਣਨ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਹਰਿਆਣਾ ਵਿਚ ਅਧਿਆਪਕ ਬਣਨ ਦਾ ਸੁਨਹਿਰੀ ਮੌਕਾ ਹੈ। ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਨੇ ਹਾਲ ਹੀ 'ਚ JBT ਪ੍ਰਾਇਮਰੀ ਟੀਚਰ ਭਰਤੀ ਦੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਸ ਭਰਤੀ ਲਈ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 12 ਅਗਸਤ ਤੋਂ ਵੈੱਬਸਾਈਟ http://www.hssc.gov.in 'ਤੇ ਸ਼ੁਰੂ ਹੋ ਗਈ ਹੈ। ਉਮੀਦਵਾਰ ਆਖਰੀ ਤਾਰੀਖ਼ 21 ਅਗਸਤ 2024 ਤੱਕ ਅਪਲਾਈ ਕਰ ਸਕਦੇ ਹਨ।
ਖਾਲੀ ਥਾਂ ਦੇ ਵੇਰਵੇ
ਇਸ ਭਰਤੀ ਰਾਹੀਂ ਹਰਿਆਣਾ ਦੇ ਪ੍ਰਾਇਮਰੀ ਸਕੂਲਾਂ ਵਿਚ ਕੁੱਲ 1456 ਅਸਾਮੀਆਂ 'ਤੇ ਗਰੁੱਪ-ਸੀ ਪ੍ਰਾਇਮਰੀ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਵੇਗੀ।
ਵਿਦਿਅਕ ਯੋਗਤਾ
ਪ੍ਰਾਇਮਰੀ ਟੀਚਰ (PRT) ਦੀ ਇਹ ਭਰਤੀ ਹਰਿਆਣਾ ਐਲੀਮੈਂਟਰੀ ਸਿੱਖਿਆ ਵਿਭਾਗ ਦੇ ਅਧੀਨ ਕੀਤੀ ਜਾਣੀ ਹੈ। ਫਾਰਮ ਭਰਨ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ 12ਵੀਂ ਪਾਸ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਦੋ ਸਾਲ ਦੀ D.EL.ED. ਹੋਣੀ ਵੀ ਜ਼ਰੂਰੀ ਹੈ। ਜਿਨ੍ਹਾਂ ਉਮੀਦਵਾਰਾਂ ਨੇ 12ਵੀਂ ਤੋਂ ਬਾਅਦ ਚਾਰ ਸਾਲਾਂ ਦਾ B.El.Ed. ਕੋਰਸ ਕੀਤਾ ਹੈ, ਉਹ ਵੀ ਇਸ ਲਈ ਯੋਗ ਹੋਣਗੇ। ਇਸ ਤੋਂ ਇਲਾਵਾ ਉਮੀਦਵਾਰਾਂ ਕੋਲ HTET/STET ਯੋਗਤਾ ਹੋਣੀ ਚਾਹੀਦੀ ਹੈ।
ਉਮਰ ਹੱਦ
ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 42 ਸਾਲ ਹੋਣੀ ਚਾਹੀਦੀ ਹੈ। ਰਾਖਵੀਆਂ ਸ਼੍ਰੇਣੀਆਂ ਨੂੰ ਉਪਰਲੀ ਉਮਰ ਹੱਦ 'ਚ ਛੋਟ ਦਿੱਤੀ ਗਈ ਹੈ।
ਅਰਜ਼ੀ ਫੀਸ
ਆਮ ਪੁਰਸ਼ ਉਮੀਦਵਾਰਾਂ ਨੂੰ ਅਰਜ਼ੀ ਲਈ 150 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਜਦਕਿ ਹਰਿਆਣਾ ਦੀਆਂ ਔਰਤਾਂ ਲਈ ਇਹ ਫੀਸ 75 ਰੁਪਏ ਰੱਖੀ ਗਈ ਹੈ। ਅਰਜ਼ੀ ਦੀ ਫੀਸ SC/BC/EWS ਪੁਰਸ਼ਾਂ ਲਈ 35 ਰੁਪਏ ਅਤੇ ਔਰਤਾਂ ਲਈ 18 ਰੁਪਏ ਹੈ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਹੋਵੇਗੀ।
ਇੰਝ ਹੋਵੇਗੀ ਚੋਣ
ਪੀ.ਆਰ.ਟੀ. ਅਧਿਆਪਕ ਲਿਖਤੀ ਪ੍ਰੀਖਿਆ (ਹਰਿਆਣਾ ਪੀ.ਆਰ.ਟੀ. ਅਧਿਆਪਕ ਲਿਖਤੀ ਪ੍ਰੀਖਿਆ) ਵਿਚ ਹਿੰਦੀ, ਅੰਗਰੇਜ਼ੀ, ਹਰਿਆਣਾ ਜੀ.ਕੇ., ਤਰਕ, ਗਣਿਤ, ਵਾਤਾਵਰਣ ਵਿਗਿਆਨ, ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ ਵਿਸ਼ਿਆਂ ਵਿਚੋਂ ਕੁੱਲ 100 ਪ੍ਰਸ਼ਨ ਪੁੱਛੇ ਜਾਣਗੇ। ਭਰਤੀ ਨਾਲ ਸਬੰਧਤ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ, ਉਮੀਦਵਾਰ ਹਰਿਆਣਾ ਸਟਾਫ਼ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਉਮੀਦਵਾਰ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰਨ।