ਹਿਮਾਚਲ ਪ੍ਰਦੇਸ਼ ਸਰਕਾਰ ਨੇ ''ਈਕੋ ਟੂਰਿਜ਼ਮ'' ਦੇ ਵਿਕਾਸ ਲਈ 11 ਥਾਵਾਂ ਦੀ ਕੀਤੀ ਪਛਾਣ
Tuesday, Oct 17, 2023 - 05:02 PM (IST)

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਹੈ ਕਿ ਸਰਕਾਰ ਨੇ ਸੂਬੇ 'ਚ 'ਈਕੋ ਟੂਰਿਜ਼ਮ' ਦਾ ਵਿਕਾਸ ਕਰਨ ਅਤੇ ਉਸ ਨੂੰ ਉਤਸ਼ਾਹ ਦੇਣ ਲਈ 11 ਥਾਵਾਂ ਦੀ ਪਛਾਣ ਕੀਤੀ ਹੈ। ਸੁੱਖੂ ਨੇ ਸੋਮਵਾਰ ਦੀ ਸ਼ਾਮ ਨੂੰ ਇੱਥੇ 'ਹਿਮਾਚਲ ਪ੍ਰਦੇਸ਼ ਈਕੋ ਟੂਰਿਜ਼ਮ ਸੋਸਾਇਟੀ' ਦੀ ਇਕ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਹਰੇਕ 'ਈਕੋ ਟੂਰਿਜ਼ਮ' ਸਥਾਨ ਨੂੰ ਇਕ ਹੈਕਟੇਅਰ ਖੇਤਰ 'ਚ ਵਿਕਸਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸਮਲਿੰਗੀ ਵਿਆਹ ਮਾਮਲੇ 'ਚ ਸੁਪਰੀਮ ਕੋਰਟ ਦਾ 'ਸੁਪਰੀਮ' ਫ਼ੈਸਲਾ ਆਇਆ ਸਾਹਮਣੇ
ਇਸ ਲਈ ਜਿਹੜੀਆਂ ਥਾਵਾਂ ਦੀ ਪਛਾਣ ਕੀਤੀ ਗਈ ਹੈ ਉਨ੍ਹਾਂ 'ਚ ਸਵਾਰ, ਸੌਰਭ ਜੰਗਲਾਤ ਵਿਹਾਰ, ਨੇਉਗਲ ਪਾਰਕ, ਪਾਲਮਪੁਰ ਜੰਗਲਾਤ ਮੰਡਲ 'ਚ ਬੀਰ-ਬਿਲਿੰਗ, ਕਾਸੋਲ, ਪਾਰਬਤੀ ਜੰਗਲਾਤ ਮੰਡਲ 'ਚ ਖੀਰ ਗੰਗਾ ਅਤੇ ਸੁਮਰੂਪਾ, ਸੇਰਜ 'ਚ ਸੋਝਾ, ਕੋਟਗੜ੍ਹ 'ਚ ਨਰਕੰਡਾ, ਉੱਪਰੀ ਸ਼ਿਮਲਾ ਜੰਗਲਾਤ ਮੰਡਲ 'ਚ ਸ਼ੋਗੀ ਕੈਂਪਿੰਗ ਸਥਾਨ ਅਤੇ ਪੋਟਰ ਹਿਲ ਕੈਂਪਿੰਗ ਸਥਾਨ ਸ਼ਾਮਲ ਹਨ। ਸੁੱਖੂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ 'ਚ ਅਥਾਹ ਕੁਦਰਤੀ ਸੁੰਦਰਤਾ ਹੈ ਅਤੇ 'ਈਕੋ ਟੂਰਿਜ਼ਮ' ਨਾਲ ਸੈਲਾਨੀਆਂ ਦੀ ਗਿਣਤੀ ਅਤੇ ਮਾਲੀਆ ਨੂੰ ਵਧਾਉਣ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8