ਘਰ ਵਿਚ ਫਟਿਆ ਗੈਸ ਸਿਲੰਡਰ, 8 ਮਹੀਨੇ ਦੀ ਗਰਭਵਤੀ ਔਰਤ ਦੀ ਗਈ ਜਾਨ
Sunday, Nov 10, 2024 - 10:58 AM (IST)
ਨੈਸ਼ਨਲ ਡੈਸਕ- ਸ਼ਨੀਵਾਰ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇਕ ਘਰ ’ਚ ਸਿਲੰਡਰ ਦੇ ਫਟਣ ਕਾਰਨ ਇਕ ਗਰਭਵਤੀ ਔਰਤ ਦੀ ਜਾਨ ਚਲੀ ਗਈ। ਘਟਨਾ ਦਿੱਲੀ ਦੇ ਸੁਲਤਾਨਪੁਰੀ ਇਲਾਕੇ 'ਚ ਆਰ.ਡੀ. ਪਬਲਿਕ ਸਕੂਲ ਦੇ ਕਿਊ ਬਲਾਕ ਨੇੜੇ ਵਾਪਰੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦਾ ਅੱਧਾ ਹਿੱਸਾ ਢਹਿ ਗਿਆ। ਉਸ ਦੇ ਮਲਬੇ ਹੇਠ ਆ ਕੇ ਇਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੁਮਿਤ ਪੇਸ਼ੇ ਤੋਂ ਕਾਰ ਮੈਕੇਨਿਕ ਹੈ। ਉਹ ਪਰਿਵਾਰ ਸਮੇਤ ਕ੍ਰਿਸ਼ਨ ਵਿਹਾਰ ਇਲਾਕੇ 'ਚ ਰਹਿੰਦਾ ਹੈ। ਸ਼ਨੀਵਾਰ ਦੁਪਹਿਰ 3.15 ਵਜੇ ਕਰੀਬ ਮਕਾਨ ਦੇ ਗ੍ਰਾਊਂਡ ਫਲੋਰ 'ਤੇ ਸੁਮਿਤ ਦੀ ਪਤਨੀ ਰਜਨੀ ਅਤੇ ਉਸ ਦੀ ਨਨਾਣ 20 ਸਾਲਾ ਰੇਨੂੰ ਘਰ 'ਚ ਮੌਜੂਦ ਸੀ। ਪਰਿਵਾਰ ਦੇ ਹੋਰ ਮੈਂਬਰ ਘਰੋਂ ਬਾਹਰ ਸਨ। ਇਸ ਦੌਰਾਨ ਰਸੋਈ 'ਚ ਰੱਖਿਆ ਸਿਲੰਡਰ ਫਟ ਗਿਆ। ਇਸ 'ਚ ਜ਼ੋਰਦਾਰ ਧਮਾਕਾ ਹੋਇਆ। ਇਸ ਨਾਲ ਕੋਲ ਦੀ ਕੰਧ ਰਜਨੀ 'ਤੇ ਡਿੱਗ ਗਈ। ਘਰ 'ਚ ਅੱਗ ਵੀ ਲੱਗ ਗਈ। ਇਸ ਨਾਲ ਉੱਥੇ ਮੌਜੂਦ ਰੇਨੂੰ ਝੁਲਸ ਗਈ ਅਤੇ ਉਹ ਉੱਥੋਂ ਜਾਨ ਬਚਾ ਕੇ ਦੌੜ ਗਈ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਮਾਮਲੇ ਦੀ ਸੂਚਨਾ ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ। ਮੌਕੇ 'ਤੇ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਜਿੱਥੇ ਮਕਾਨ ਹੈ, ਉੱਥੇ ਹੀ ਗਲੀ ਤੰਗ ਹੈ। ਅਜਿਹੇ 'ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚਣ 'ਚ ਪਰੇਸ਼ਾਨੀ ਹੋਈ। ਫਿਲਹਾਲ ਮਾਮਲੇ ਦੀ ਜਾਂਚ ਪੁਲਸ ਕਰ ਰਹੀ ਹੈ। ਸੁਮਿਤ ਦੇ ਚਾਚਾ ਨੇ ਦੱਸਿਆ ਕਿ ਉਸ ਦਾ ਵਿਆਹ ਇਕ ਸਾਲ ਪਹਿਲੇ ਹੋਇਆ ਸੀ। ਉਸ ਦੀ ਪਤਨੀ 8 ਮਹੀਨੇ ਦੀ ਗਰਭਵਤੀ ਸੀ। ਉੱਥੇ ਹੀ ਰੇਨੂੰ ਦਾ ਵਿਆਹ ਅਗਲੇ ਸਾਲ ਫਰਵਰੀ 'ਚ ਕਰਵਾਉਣ ਦੀ ਤਿਆਰੀ ਚੱਲ ਰਹੀ ਸੀ। ਹਾਦਸੇ ਦੇ ਸਮੇਂ ਘਰ ਦੀਆਂ ਕੁਝ ਔਰਤਾਂ ਖਰੀਦਾਰੀ ਕਰਨ ਲਈ ਬਜ਼ਾਰ ਗਈ ਹੋਈ ਸੀ। ਉੱਥੇ ਹੀ ਪੁਰਸ਼ ਕੰਮ 'ਤੇ ਗਏ ਸਨ। ਪਰਿਵਾਰ 'ਚ ਖੁਸ਼ੀਆਂ ਦਾ ਮਾਹੌਲ ਸੀ। ਹਾਦਸੇ ਨੇ ਸਭ ਕੁਝ ਖ਼ਤਮ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8