ਪਿੰਡਵਾੜਾ ਇਲਾਕੇ ''ਚ ਐਤਵਾਰ ਰਾਤ ਵਾਪਰਿਆ ਭਿਆਨਕ ਸੜਕ ਹਾਦਸਾ, 2 ਔਰਤਾਂ ਸਣੇ 8 ਲੋਕਾਂ ਦੀ ਮੌਤ

Sunday, Sep 15, 2024 - 11:36 PM (IST)

ਪਿੰਡਵਾੜਾ ਇਲਾਕੇ ''ਚ ਐਤਵਾਰ ਰਾਤ ਵਾਪਰਿਆ ਭਿਆਨਕ ਸੜਕ ਹਾਦਸਾ, 2 ਔਰਤਾਂ ਸਣੇ 8 ਲੋਕਾਂ ਦੀ ਮੌਤ

ਜੈਪੁਰ (ਭਾਸ਼ਾ) : ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੇ ਪਿੰਡਵਾੜਾ ਇਲਾਕੇ ਵਿਚ ਐਤਵਾਰ ਰਾਤ ਨੂੰ ਇਕ ਭਿਆਨਕ ਸੜਕ ਹਾਦਸੇ ਵਿਚ 2 ਔਰਤਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ, ਜਦਕਿ 18 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਇਹ ਹਾਦਸਾ ਇਕ ਵੱਡੀ ਜੀਪ (ਤੂਫਾਨ ਕਰੂਜ਼ਰ) ਅਤੇ ਟਰੱਕ ਦੀ ਟੱਕਰ ਕਾਰਨ ਵਾਪਰਿਆ। ਪਿੰਡਵਾੜਾ ਪੁਲਸ ਸਟੇਸ਼ਨ ਦੇ ਅਧਿਕਾਰੀ ਹਮੀਰ ਸਿੰਘ ਮੁਤਾਬਕ ਇਹ ਹਾਦਸਾ ਉਦੈਪੁਰ-ਪਾਲਨਪੁਰ ਹਾਈਵੇਅ 'ਤੇ ਪਿੰਡਵਾੜਾ ਕੈਂਟਲ ਪੁਲੀਆ ਨੇੜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਗਲਤ ਦਿਸ਼ਾ 'ਚ ਜਾ ਰਹੀ ਇਕ ਜੀਪ ਅਤੇ ਟਰੱਕ ਦੀ ਟੱਕਰ ਹੋ ਗਈ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ।

ਸਿੰਘ ਮੁਤਾਬਕ, ਇਸ ਹਾਦਸੇ ਵਿਚ ਮਰਨ ਵਾਲਿਆਂ ਵਿਚ 5 ਮਰਦ, 1 ਬੱਚਾ ਅਤੇ 2 ਔਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ 18 ਲੋਕ ਜ਼ਖਮੀ ਵੀ ਹੋਏ ਹਨ। ਉਨ੍ਹਾਂ ਦੱਸਿਆ ਕਿ ਸਾਰੇ ਮ੍ਰਿਤਕ ਿਕ ਜੀਪ (ਤੂਫਾਨ ਕਰੂਜ਼ਰ) ਵਿਚ ਸਵਾਰ ਸਨ। ਜ਼ਖਮੀਆਂ ਦਾ ਨੇੜਲੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News