ਸੰਘਣੀ ਧੁੰਦ ਕਾਰਨ ਦਿੱਲੀ ਹਾਈਵੇਅ ''ਤੇ ਵੱਡਾ ਹਾਦਸਾ, ਕਈ ਵਾਹਨ ਆਪਸ ''ਚ ਟਕਰਾਏ

Friday, Jan 10, 2025 - 05:27 PM (IST)

ਸੰਘਣੀ ਧੁੰਦ ਕਾਰਨ ਦਿੱਲੀ ਹਾਈਵੇਅ ''ਤੇ ਵੱਡਾ ਹਾਦਸਾ, ਕਈ ਵਾਹਨ ਆਪਸ ''ਚ ਟਕਰਾਏ

ਵੈੱਬ ਡੈਸਕ : ਹਾਪੁੜ ਜ਼ਿਲ੍ਹੇ ਦੇ ਬਾਬੂਗੜ੍ਹ ਥਾਣਾ ਖੇਤਰ 'ਚ ਸ਼ੁੱਕਰਵਾਰ ਸਵੇਰੇ ਸੰਘਣੀ ਧੁੰਦ ਕਾਰਨ ਦਿੱਲੀ ਹਾਈਵੇਅ 'ਤੇ ਲਗਭਗ ਸੱਤ ਵਾਹਨਾਂ ਵਿਚਕਾਰ ਹੋਈ ਟੱਕਰ 'ਚ ਤਿੰਨ ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਹਾਪੁੜ ਦੇ ਬਾਬੂਗੜ੍ਹ ਇਲਾਕੇ 'ਚ ਮੁਰਾਦਾਬਾਦ ਤੋਂ ਦਿੱਲੀ ਜਾ ਰਹੀ ਇੱਕ ਕਾਰ ਨੇ ਅੱਗੇ ਜਾ ਰਹੀ ਇੱਕ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ 'ਚ ਕਾਰ ਚਾਲਕ ਇਮਰਾਨ ਅਤੇ ਉਸਦੀ ਪਤਨੀ ਹਿਨਾ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਮੌਜ ਮਸਤੀ ਲਈ ਕਰਾ ਲਏ ਦੋ ਵਿਆਹ, ਦੋਵਾਂ ਪਤਨੀਆਂ ਨੇ ਕਢਾ 'ਤੇ ਪਸੀਨੇ, ਅੱਕ ਕੇ ਬੰਦੇ ਨੇ ਕਰ'ਤਾ ਕਾਂਡ

ਪੁਲਸ ਨੇ ਦੱਸਿਆ ਕਿ ਤੀਜੇ ਜ਼ਖਮੀ ਵਿਅਕਤੀ ਦੀ ਪਛਾਣ ਫਹੀਮ ਵਜੋਂ ਹੋਈ ਹੈ, ਜੋ ਕਿ ਹੋਰਨਾਂ ਨਾਲ ਇੱਕ ਹੋਰ ਵਾਹਨ 'ਚ ਯਾਤਰਾ ਕਰ ਰਿਹਾ ਸੀ। ਪੁਲਸ ਟੀਮ ਮੌਕੇ 'ਤੇ ਪਹੁੰਚੀ ਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ। ਬਾਬੂਗੜ੍ਹ ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ (ਐੱਸਐੱਚਓ) ਵਿਜੇ ਕੁਮਾਰ ਗੁਪਤਾ ਨੇ ਕਿਹਾ ਕਿ ਨੁਕਸਾਨੇ ਗਏ ਵਾਹਨਾਂ ਨੂੰ ਕਰੇਨ ਦੀ ਮਦਦ ਨਾਲ ਸੜਕ ਤੋਂ ਹਟਾ ਦਿੱਤਾ ਗਿਆ ਤੇ ਆਵਾਜਾਈ ਬਹਾਲ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਰਾਤੀਂ ਸੌਣ ਲੱਗਿਆਂ AI ਰਾਹੀਂ 1000 ਨੌਕਰੀਆਂ ਲਈ ਕੀਤਾ ਅਪਲਾਈ, ਜਦ ਸਵੇਰੇ ਉੱਠਿਆ...


author

Baljit Singh

Content Editor

Related News