''ਇਕ ਰਾਸ਼ਟਰ, ਇਕ ਚੋਣ'' : ਗ੍ਰਹਿ ਮੰਤਰੀ ਸ਼ਾਹ ਨੇ ਕੀਤੀ ਸਾਬਕਾ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ
Thursday, Sep 07, 2023 - 10:30 AM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਬੁੱਧਵਾਰ ਨੂੰ ‘ਇਕ ਰਾਸ਼ਟਰ, ਇਕ ਚੋਣ’ ’ਤੇ ਗੌਰ ਕਰਨ ਅਤੇ ਇਸ ਸਬੰਧ ’ਚ ਸਿਫਾਰਿਸ਼ਾਂ ਦੇਣ ਲਈ ਬਣਾਈ ਗਈ ਕਮੇਟੀ ਦੀ ਅਗਵਾਈ ਕਰ ਰਹੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਇਥੇ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : 'ਇਕ ਦੇਸ਼, ਇਕ ਚੋਣ' ਦਾ ਵਿਚਾਰ ਭਾਰਤੀ ਸੰਘ ਤੇ ਸੂਬਿਆਂ 'ਤੇ ਹਮਲਾ: ਰਾਹੁਲ ਗਾਂਧੀ
ਸੂਤਰਾਂ ਅਨੁਸਾਰ ਇਹ ਸ਼ਿਸ਼ਟਾਚਾਰ ਮੁਲਾਕਾਤ ਸੀ, ਜੋ ਇਕ ਘੰਟੇ ਤੱਕ ਚੱਲੀ। ਇਸ ਉੱਚ ਪੱਧਰੀ ਕਮੇਟੀ ਦੀ ਆਉਣ ਵਾਲੇ ਦਿਨਾਂ ’ਚ ਪਹਿਲੀ ਬੈਠਕ ਕਰਵਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਅਤੇ ਬੈਠਕ ਸਥਾਨ ਦਾ ਨਾਂ ਤੈਅ ਕੀਤਾ ਜਾ ਰਿਹਾ ਹੈ। ਭਵਿੱਖ ’ਚ ਹੋਣ ਵਾਲੀਆਂ ਬੈਠਕਾਂ ਆਫ ਅਤੇ ਆਨਲਾਈਨ ਰੂਪ ’ਚ ਹੋ ਸਕਦੀਆਂ ਹਨ। ਸਮਝਿਆ ਜਾਂਦਾ ਹੈ ਕਿ ਕਾਨੂੰਨ ਮੰਤਰਾਲਾ ਉਨ੍ਹਾਂ ਅਧਿਕਾਰੀਆਂ ਨੂੰ ਨਾਮਜ਼ਦ ਕਰਨ ਦੀ ਪ੍ਰਕਿਰਿਆ ’ਚ ਹੈ, ਜੋ ਕਮੇਟੀ ਦੀ ਸਕੱਤਰੇਤ ਸਬੰਧੀ ਸਹਾਇਤਾ ਕਰਣਗੇ। ਸਰਕਾਰ ਨੇ ਲੋਕ ਸਭਾ, ਸੂਬਾ ਵਿਧਾਨ ਸਭਾਵਾਂ, ਨਗਰ ਪਾਲਿਕਾਵਾਂ ਅਤੇ ਪੰਚਾਇਤਾਂ ਦੀਆਂ ਚੋਣਾਂ ਇਕੱਠਿਆਂ ਕਰਵਾਉਣ ਦੇ ਮੁੱਦੇ ’ਤੇ ਅਧਿਐਨ ਕਰਨ ਅਤੇ ਛੇਤੀ ਤੋਂ ਛੇਤੀ ਸਿਫਾਰਿਸ਼ਾਂ ਦੇਣ ਲਈ ਸ਼ਨੀਵਾਰ ਨੂੰ ਕੋਵਿੰਦ ਦੀ ਪ੍ਰਧਾਨਗੀ ’ਚ ਉੱਚ ਪੱਧਰੀ ਕਮੇਟੀ ਦੇ ਗਠਨ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8