15 ਹਜ਼ਾਰ ਹੋਮਗਾਰਡ ਦੀ ਹੋਵੇਗੀ ਭਰਤੀ, ਇੱਛੁਕ ਉਮੀਦਵਾਰ ਕਰਨ ਅਪਲਾਈ

Tuesday, Mar 25, 2025 - 09:22 AM (IST)

15 ਹਜ਼ਾਰ ਹੋਮਗਾਰਡ ਦੀ ਹੋਵੇਗੀ ਭਰਤੀ, ਇੱਛੁਕ ਉਮੀਦਵਾਰ ਕਰਨ ਅਪਲਾਈ

ਬਿਹਾਰ- ਬਿਹਾਰ ਪੁਲਸ ਭਰਤੀ ਮਗਰੋਂ ਨੌਜਵਾਨਾਂ ਲਈ ਇਕ ਵੱਡੀ ਭਰਤੀ ਦਾ ਐਲਾਨ ਹੋ ਗਿਆ ਹੈ। ਬਿਹਾਰ ਵਿਚ 15,000 ਹੋਮਗਾਰਡ ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਸ਼ਾਟ ਨੋਟੀਫਿਕੇਸ਼ਨ ਮੁਤਾਬਕ ਇਸ ਭਰਤੀ ਲਈ ਅਰਜ਼ੀਆਂ 27 ਮਾਰਚ ਤੋਂ ਅਧਿਕਾਰਤ ਵੈੱਬਸਾਈਟ 'ਤੇ ਸ਼ੁਰੂ ਹੋਣਗੀਆਂ। ਜਿਸ 'ਚ ਉਮੀਦਵਾਰ ਆਖਰੀ ਤਾਰੀਖ਼ 16 ਅਪ੍ਰੈਲ 2025 ਤੱਕ ਅਪਲਾਈ ਕਰ ਸਕਣਗੇ। ਬਿਹਾਰ ਦੀ ਇਹ ਭਰਤੀਆਂ ਸੂਬੇ ਦੇ 37 ਜ਼ਿਲ੍ਹਿਆਂ ਲਈ ਕੱਢੀਆਂ ਗਈਆਂ ਹਨ।

ਯੋਗਤਾ

ਹੋਮ ਗਾਰਡ ਦੀ ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਵਿਦਿਅਕ ਬੋਰਡ ਤੋਂ 10ਵੀਂ ਜਾਂ 12ਵੀਂ ਪਾਸ ਹੋਣੇ ਚਾਹੀਦੇ ਹਨ। ਹਾਲਾਂਕਿ ਵਿਦਿਅਕ ਯੋਗਤਾ ਨਾਲ ਸਬੰਧਤ ਪੂਰੀ ਜਾਣਕਾਰੀ ਭਰਤੀ ਦੀ ਵਿਸਥਾਰਪੂਰਵਕ ਨੋਟੀਫਿਕੇਸ਼ਨ ਵਿਚ ਹੀ ਦਿੱਤੀ ਜਾਵੇਗੀ।

PunjabKesari

ਉਮਰ ਹੱਦ

ਉਮੀਦਵਾਰ ਦੀ ਘੱਟ ਤੋਂ ਘੱਟ ਉਮਰ 20 ਸਾਲ ਤੋਂ ਘੱਟ ਅਤੇ ਵੱਧ ਤੋਂ ਵੱਧ ਉਮਰ 40 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। 

ਚੋਣ ਪ੍ਰਕਿਰਿਆ

ਬਿਹਾਰ ਹੋਮ ਗਾਰਡ ਦੀ ਸਰਕਾਰੀ ਨੌਕਰੀ ਲਈ ਉਮੀਦਵਾਰਾਂ ਦੀ ਚੋਣ ਬਿਨਾਂ ਕਿਸੇ ਲਿਖਤੀ ਪ੍ਰੀਖਿਆ ਦੇ ਹੋਵੇਗੀ। PET/PST, ਦਸਤਾਵੇਜ਼ ਤਸਦੀਕ ਅਤੇ ਮੈਡੀਕਲ ਟੈਸਟ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਉਮੀਦਵਾਰਾਂ ਨੂੰ ਫਾਈਨਲ ਤੌਰ 'ਤੇ ਚੁਣਿਆ ਜਾਵੇਗਾ। ਇਸ ਭਰਤੀ 'ਚ ਸਭ ਤੋਂ ਮਹੱਤਵਪੂਰਨ ਚੀਜ਼ ਸਰੀਰਕ ਪ੍ਰਕਿਰਿਆ ਹੈ, ਜਿਸ 'ਚ ਦੌੜ, ਲੰਬੀ ਛਾਲ, ਉੱਚੀ ਛਾਲ ਅਤੇ ਸ਼ਾਟਪੁਟ ਵਰਗੇ ਪੜਾਅ ਸ਼ਾਮਲ ਹੋਣਗੇ।


author

Tanu

Content Editor

Related News