ਹੋਲੀ ਦੇ ਦਿਨ ਲੱਗੇ ਭੂਚਾਲ ਦੇ ਝਟਕੇ, ਡਰ ਕੇ ਲੋਕ ਘਰੋਂ ਦੌੜੇ ਬਾਹਰ

Friday, Mar 14, 2025 - 12:37 PM (IST)

ਹੋਲੀ ਦੇ ਦਿਨ ਲੱਗੇ ਭੂਚਾਲ ਦੇ ਝਟਕੇ, ਡਰ ਕੇ ਲੋਕ ਘਰੋਂ ਦੌੜੇ ਬਾਹਰ

ਨੈਸ਼ਨਲ ਡੈਸਕ- ਹੋਲੀ ਵਾਲੇ ਦਿਨ ਭਾਰਤ ਦੇ ਦੂਰ-ਦੁਰਾਡੇ ਉੱਤਰੀ ਇਲਾਕਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਿਨ ਲੱਦਾਖ ਦੇ ਕਾਰਗਿਲ ਖੇਤਰ ਅਤੇ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ 'ਚ ਰਾਤ ਦੇ ਸਮੇਂ ਭੂਚਾਲ ਆਇਆ। ਇਸ ਤੋਂ ਕੁਝ ਸਮੇਂ ਬਾਅਦ ਉੱਤਰ-ਪੂਰਬੀ ਭਾਰਤ 'ਚ ਵੀ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਅਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਇਸ ਘਟਨਾ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਸਵੇਰੇ 2:50 ਵਜੇ ਲੱਦਾਖ ਦੇ ਕਾਰਗਿਲ ਖੇਤਰ 'ਚ 5.2 ਤੀਬਰਤਾ ਦਾ ਭੂਚਾਲ ਆਇਆ। ਇਹ ਭੂਚਾਲ ਇੰਨਾ ਤੇਜ਼ ਸੀ ਕਿ ਇਸ ਦੇ ਝਟਕੇ ਲੱਦਾਖ ਅਤੇ ਜੰਮੂ-ਕਸ਼ਮੀਰ ਦੇ ਕੁਝ ਇਲਾਕਿਆਂ 'ਚ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐੱਨਸੀਐੱਸ) ਅਨੁਸਾਰ, ਭੂਚਾਲ ਦਾ ਕੇਂਦਰ 15 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਇਸ ਭੂਚਾਲ ਤੋਂ ਬਾਅਦ ਜੰਮੂ ਅਤੇ ਸ਼੍ਰੀਨਗਰ ਵਰਗੇ ਸ਼ਹਿਰਾਂ ਦੇ ਲੋਕਾਂ ਨੇ ਵੀ ਸੋਸ਼ਲ ਮੀਡੀਆ 'ਤੇ ਰਿਪੋਰਟ ਕੀਤੀ ਕਿ ਉਨ੍ਹਾਂ ਨੇ ਇਸ ਨੂੰ ਮਹਿਸੂਸ ਕੀਤਾ। ਕੁਝ ਯੂਜ਼ਰਸ ਨੇ ਦੱਸਿਆ ਕਿ ਭੂਚਾਲ ਤੋਂ ਬਾਅਦ ਉਹ ਡਰ ਗਏ ਸਨ ਅਤੇ ਉਨ੍ਹਾਂ ਨੇ ਆਪਣੇ ਘਰਾਂ 'ਚ ਹੱਲਚੱਲ ਮਹਿਸੂਸ ਕੀਤੀ।

ਇਹ ਵੀ ਪੜ੍ਹੋ : ਵਿਧਵਾ ਮਾਂ ਵਲੋਂ ਦਿੱਤੀ ਬਾਈਕ ਨਹੀਂ ਆਈ ਪਸੰਦ, ਇਕਲੌਤੇ ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ

ਲੱਦਾਖ 'ਚ ਭੂਚਾਲ ਦੇ ਤਿੰਨ ਘੰਟੇ ਬਾਅਦ, ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਖੇਤਰ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਵੇਰੇ 6 ਵਜੇ 4.0 ਤੀਬਰਤਾ ਦਾ ਭੂਚਾਲ ਆਇਆ, ਹਾਲਾਂਕਿ ਇਹ ਭੂਚਾਲ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਸੀ। ਫਿਰ ਵੀ ਸਥਾਨਕ ਲੋਕਾਂ 'ਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਰਿਹਾ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਭੂਚਾਲ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਲੱਦਾਖ, ਜੰਮੂ-ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ ਵਰਗੇ ਖੇਤਰ ਭੂਚਾਲ ਪੱਖੋਂ ਸੰਵੇਦਨਸ਼ੀਲ ਮੰਨੇ ਜਾਂਦੇ ਹਨ। ਇਹ ਖੇਤਰ ਟੈਕਟੋਨਿਕ ਤੌਰ 'ਤੇ ਸਰਗਰਮ ਹਿਮਾਲਿਆ ਖੇਤਰ 'ਚ ਸਥਿਤ ਹਨ ਅਤੇ ਇਸ ਲਈ ਇੱਥੇ ਭੂਚਾਲ ਆਮ ਹਨ। ਖਾਸ ਤੌਰ 'ਤੇ ਲੱਦਾਖ ਅਤੇ ਲੇਹ ਵਰਗੇ ਖੇਤਰ ਭੂਚਾਲ ਜ਼ੋਨ-IV 'ਚ ਆਉਂਦੇ ਹਨ, ਜੋ ਕਿ ਭੂਚਾਲਾਂ ਲਈ ਬਹੁਤ ਜ਼ਿਆਦਾ ਸੰਵੇਦਨਸ਼ੀਲ ਹਨ। ਭਾਰਤ 'ਚ ਭੂਚਾਲ ਦੇ ਜ਼ੋਖਮ ਸੰਬੰਧੀ ਖੇਤਰੀ ਭੂਗੋਲਿਕ ਅਧਿਐਨ ਕੀਤੇ ਗਏ ਹਨ, ਜਿਸ ਦੇ ਆਧਾਰ 'ਤੇ ਦੇਸ਼ ਨੂੰ ਚਾਰ ਭੂਚਾਲ ਵਾਲੇ ਖੇਤਰਾਂ 'ਚ ਵੰਡਿਆ ਗਿਆ ਹੈ। ਜ਼ੋਨ-5 ਭੂਚਾਲ ਦੇ ਪੱਖੋਂ ਸਭ ਤੋਂ ਵੱਧ ਸੰਵੇਦਨਸ਼ੀਲ ਹੈ, ਜਦੋਂ ਕਿ ਜ਼ੋਨ-2 ਨੂੰ ਸਭ ਤੋਂ ਘੱਟ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਲੱਦਾਖ ਅਤੇ ਜੰਮੂ-ਕਸ਼ਮੀਰ ਇਨ੍ਹਾਂ ਉੱਚ-ਜ਼ੋਖਮ ਵਾਲੇ ਖੇਤਰਾਂ 'ਚ ਆਉਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News