ਕੰਗਨਾ ਨੇ ਹੁਣ ਸੋਨੀਆ ਗਾਂਧੀ ਨੂੰ ਲਿਆ ਸਵਾਲਾਂ ਦੇ ਘੇਰੇ 'ਚ, ਸ਼ਿਵ ਸੈਨਾ-ਕਾਂਗਰਸ 'ਤੇ ਖੜ੍ਹੇ ਕੀਤੇ ਸਵਾਲ
Friday, Sep 11, 2020 - 01:52 PM (IST)
ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਤੋਂ ਬਾਅਦ ਇੱਕ ਵੱਡੇ ਬਿਆਨ ਦੇ ਰਹੀ ਹੈ। ਪਿਛਲੇ ਦਿਨੀਂ ਉਨ੍ਹਾਂ ਦਾ ਸ਼ਿਵ ਸੈਨਾ ਦੇ ਮੰਤਰੀ ਤੋਂ ਸ਼ੁਰੂ ਹੋਇਆ ਵਿਵਾਦ ਵਧਦਾ ਹੀ ਜਾ ਰਿਹਾ ਹੈ। ਇਸੇ ਦੌਰਾਨ ਉਨ੍ਹਾਂ ਦੇ ਦਫ਼ਤਰ 'ਤੇ ਭੰਨਤੋੜ ਵੀ ਕੀਤੀ ਗਈ। ਹੁਣ ਜਿਥੇ ਸ਼ੁੱਕਰਵਾਰ ਨੂੰ ਇੱਕ ਵਾਰ ਫ਼ਿਰ ਉਨ੍ਹਾਂ ਨੇ ਵੱਡਾ ਬਿਆਨ ਦੇ ਕੇ ਰਾਜਨੀਤਿਕ ਗਲਿਆਰਾਂ 'ਚ ਹਲਚਲ ਪੈਦਾ ਕਰ ਦਿੱਤੀ ਹੈ। ਉਨ੍ਹਾਂ ਵਲੋਂ ਲਗਾਤਾਰ ਤਿੰਨ ਟਵੀਟ ਕੀਤੇ ਗਏ, ਜਿਸ 'ਚ ਉਨ੍ਹਾਂ ਨੇ ਬਾਲਾ ਸਾਹਬ ਠਾਕਰੇ ਦਾ ਵੀ ਜ਼ਿਕਰ ਕੀਤਾ ਅਤੇ ਕਾਂਗਰਸ ਨਾਲ ਜੁੜੇ ਉਨ੍ਹਾਂ ਦੇ ਡਰ ਨੂੰ ਉਜਾਗਰ ਕੀਤਾ।
Great Bala Saheb Thakeray one of my most favourite icons, his biggest fear was some day Shiv Sena will do Gutbandhan and become congress @INCIndia I want to know what is his conscious feeling today looking at the condition of his party ? pic.twitter.com/quVpZkj407
— Kangana Ranaut (@KanganaTeam) September 11, 2020
ਦੱਸ ਦਈਏ ਕਿ ਉਨ੍ਹਾਂ ਨੇ ਪਹਿਲੇ ਆਪਣੇ ਟਵੀਟ 'ਚ ਕਿਹਾ, 'ਮਹਾਨ ਬਾਲਾ ਸਾਹਿਬ ਠਾਕਰੇ ਮੇਰੇ ਸਭ ਤੋਂ ਪਸੰਦੀਦਾ ਆਈਕਨਾਂ 'ਚੋਂ ਇੱਕ ਹਨ, ਉਨ੍ਹਾਂ ਦਾ ਸਭ ਤੋਂ ਵੱਡਾ ਡਰ ਸੀ ਕਿ ਕਿਸੇ ਦਿਨ ਸ਼ਿਵ ਸੈਨਾ ਗਠਜੋੜ ਕਰੇਗੀ ਤੇ ਕਾਂਗਰਸ ਬਣ ਜਾਵੇਗੀ। ਮੈਂ ਜਾਣਨਾ ਚਾਹੁੰਦੀ ਹਾਂ ਕਿ ਅੱਜ ਉਨ੍ਹਾਂ ਦੀ ਪਾਰਟੀ ਦੀ ਸਥਿਤੀ ਦੇਖਦਿਆਂ ਉਨ੍ਹਾਂ ਦੀ ਭਾਵਨਾ ਕੀ ਹੈ?
You have grown up in the west and lived here in India. You may be aware of the struggles of women. History will judge your silence and indifference when your own Government is harassing women and ensuring a total mockery of law and order. I hope you will intervene 🙏@INCIndia
— Kangana Ranaut (@KanganaTeam) September 11, 2020
ਕੰਗਨਾ ਵਲੋਂ ਕੀਤੇ ਗਏ ਲਗਾਤਾਰ ਕਈ ਟਵੀਟ ਕਾਂਗਰਸ 'ਤੇ ਕਈ ਸਵਾਲ ਖੜ੍ਹੇ ਕਰ ਰਹੇ ਸਨ। ਉਨ੍ਹਾਂ ਦੇ ਅਗਲੇ ਟਵੀਟ 'ਚ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਨੂੰ ਨਿਸ਼ਾਨੇ 'ਤੇ ਲਿਆ ਗਿਆ। ਉਨ੍ਹਾਂ ਨੇ ਲਿਖਿਆ, 'ਪਿਆਰੀ ਸਤਿਕਾਰਯੋਗ ਪ੍ਰਧਾਨ ਸੋਨੀਆ ਗਾਂਧੀ ਜੀ, ਇੱਕ ਔਰਤ ਹੋਣ ਦੇ ਨਾਤੇ ਮਹਾਰਾਸ਼ਟਰ 'ਚ ਤੁਹਾਡੀ ਸਰਕਾਰ ਵਲੋਂ ਮੇਰੇ ਨਾਲ ਕੀਤੇ ਗਏ ਵਰਤਾਓ ਨਾਲ ਕੀ ਤੁਸੀਂ ਦੁਖੀ ਨਹੀਂ ਹੋ? ਕੀ ਤੁਸੀਂ ਡਾ. ਅੰਬੇਦਕਰ ਵਲੋਂ ਸਾਨੂੰ ਦਿੱਤੇ ਗਏ ਸੰਵਿਧਾਨ ਦੇ ਸਿਧਾਂਤਾਂ ਨੂੰ ਬਣਾਈ ਰੱਖਣ ਲਈ ਆਪਣੀ ਸਰਕਾਰ ਨੂੰ ਅਪੀਲ ਨਹੀਂ ਕਰ ਸਕਦੇ?
ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਅੱਗੇ ਕਿਹਾ, 'ਤੁਸੀਂ ਪੱਛਮ 'ਚ ਵੱਡੇ ਹੋਏ ਹੋ ਅਤੇ ਭਾਰਤ 'ਚ ਰਹਿੰਦੇ ਹੋ। ਤੁਸੀਂ ਜਨਾਨੀਆਂ ਦੇ ਸੰਘਰਸ਼ ਤੋਂ ਜਾਣੂ ਹੋ ਸਕਦੇ ਹੋ? ਜਦੋਂ ਤੁਹਾਡੀ ਖ਼ੁਦ ਦੀ ਸਰਕਾਰ ਜਨਾਨੀਆਂ ਨੂੰ ਤੰਗ ਕਰ ਰਹੀ, ਕਾਨੂੰਨ ਅਤੇ ਵਿਵਸਥਾ ਦਾ ਮਜ਼ਾਕ ਉਡਾ ਰਹੀ ਹੈ ਤਾਂ ਅਜਿਹੇ 'ਚ ਇਤਿਹਾਸ ਤੁਹਾਡੀ ਚੁੱਪ ਤੇ ਉਦਾਸੀਨਤਾ ਨੂੰ ਜ਼ਰੂਰ ਯਾਦ ਰੱਖੇਗਾ। ਮੈਨੂੰ ਉਮੀਦ ਹੈ ਕਿ ਤੁਸੀਂ ਦਖ਼ਲ ਦਿਓਗੇ।