ਹੁਣ ਪਹਿਲਾਂ ਹੀ ਮਿਲੇਗੀ ਬੱਦਲ ਫਟਣ ਦੀ ਚਿਤਾਵਨੀ

Saturday, Sep 07, 2024 - 05:10 PM (IST)

ਹੁਣ ਪਹਿਲਾਂ ਹੀ ਮਿਲੇਗੀ ਬੱਦਲ ਫਟਣ ਦੀ ਚਿਤਾਵਨੀ

ਸ਼ਿਮਲਾ- ਪਹਾੜੀ ਸੂਬਿਆਂ 'ਚ ਬੱਦਲ ਕਦੋਂ ਫਟ ਜਾਵੇ, ਕੋਈ ਕੁਝ ਨਹੀਂ ਕਹਿ ਸਕਦਾ। ਜਦੋਂ ਵੀ ਇਸ ਤਰ੍ਹਾਂ ਦੀ ਤਬਾਹੀ ਆਉਂਦੀ ਹੈ, ਤਾਂ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਸ ਦੇ ਨਾਲ-ਨਾਲ ਕਿੰਨਾ ਵੱਡਾ ਨੁਕਸਾਨ ਵੀ ਝੱਲਣਾ ਪੈਂਦਾ ਹੈ। ਹਿਮਾਚਲ ਪ੍ਰਦੇਸ਼ 'ਚ ਬਹੁਤ ਜਲਦੀ ਹੀ ਬੱਦਲ ਫਟਣ ਦੀ ਚਿਤਾਵਨੀ ਸ਼ੁਰੂ ਹੋ ਜਾਵੇਗੀ, ਤਾਂ ਕਿ ਲੋਕ ਸਾਵਧਾਨ ਰਹਿ ਸਕਣ। 

ਹਿਮਾਚਲ ਪ੍ਰਦੇਸ਼ ਸਰਕਾਰ ਤੁਰੰਤ ਡਾਟਾ ਉਪਲੱਬਧ ਕਰਾਉਣ ਲਈ  48 ਆਟੋਮੈਟਿਕ ਮੌਸਮ ਕੇਂਦਰ ਸਥਾਪਤ ਕਰੇਗੀ, ਤਾਂ ਕਿ ਮੌਸਮ ਦਾ ਸੋਧਿਆ ਪੂਰਵ ਅਨੁਮਾਨ ਲਾਇਆ ਜਾ ਸਕੇ। ਜਿਸ ਮੁਤਾਬਕ ਤਿਆਰੀਆਂ ਕੀਤੀਆਂ ਜਾ ਸਕਣ, ਖ਼ਾਸ ਤੌਰ 'ਤੇ ਖੇਤੀ ਅਤੇ ਬਾਗਬਾਨੀ ਵਰਗੇ ਖੇਤਰਾਂ ਲਈ। ਸੁੱਖੂ ਸਰਕਾਰ ਨੇ ਸ਼ਨੀਵਾਰ ਨੂੰ ਇਨ੍ਹਾਂ ਮੌਸਮ ਕੇਂਦਰਾਂ ਦੀ ਸਥਾਪਨਾ ਲਈ ਭਾਰਤ ਮੌਸਮ ਵਿਭਾਗ (IMD) ਨਾਲ ਇਕ ਸਮਝੌਤਾ ਮੰਗ ਪੱਤਰ (MoU) 'ਤੇ ਦਸਤਖ਼ਤ ਕੀਤੇ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਦਾ ਮਕਸਦ ਮੌਸਮ ਸਬੰਧੀ ਅੰਕੜਿਆਂ ਦੀ ਸਟੀਕਤਾ ਵਧਾਉਣਾ ਅਤੇ ਜਲਵਾਯੂ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਦੀ ਪ੍ਰਕਿਰਿਆ 'ਚ ਸੁਧਾਰ ਲਿਆਉਣਾ ਹੈ।

ਮੌਜੂਦਾ ਸਮੇਂ 'ਚ ਸੂਬੇ 'ਚ IMD ਵਲੋਂ ਸਥਾਪਤ 22 48 ਆਟੋਮੈਟਿਕ ਮੌਸਮ ਕੇਂਦਰ ਕੰਮ ਕਰ ਰਹੇ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਇਹ ਨੈੱਟਵਰਕ ਅਗੇਤੀ ਚੇਤਾਵਨੀ ਪ੍ਰਣਾਲੀਆਂ ਅਤੇ ਐਮਰਜੈਂਸੀ ਪ੍ਰਤੀਕਿਰਿਆ ਸਮਰੱਥਾਵਾਂ ਨੂੰ ਵਧਾ ਕੇ ਕੁਦਰਤੀ ਆਫ਼ਤਾਂ ਦੇ ਪ੍ਰਬੰਧਨ ਵਿੱਚ ਮਹੱਤਵਪੂਰਨ ਸੁਧਾਰ ਕਰੇਗਾ। ਸੂਬਾ ਸਰਕਾਰ ਨੇ ਫਰਾਂਸ ਦੇ ਦੁਵੱਲੇ ਵਿਕਾਸ ਵਿੱਤੀ ਤੰਤਰ ਦੇ ਸੰਚਾਲਕ, ਏਜੰਸੀ 'ਫਰੈਂਕੇਈਸ ਡੇਅ ਡਿਵੈਲਪਮੈਂਟ' ਨਾਲ ਆਫ਼ਤ ਅਤੇ ਜਲਵਾਯੂ ਜੋਖਮ ਘਟਾਉਣ ਦੇ ਪ੍ਰਾਜੈਕਟ ਲਈ 890 ਕਰੋੜ ਰੁਪਏ ਪ੍ਰਦਾਨ ਕਰਨ 'ਤੇ ਸਹਿਮਤੀ ਜਤਾਈ ਹੈ।
 


author

Tanu

Content Editor

Related News