ਵਰ੍ਹੇਗਾ ਮੋਹਲੇਧਾਰ ਮੀਂਹ; ਮੌਸਮ ਵਿਭਾਗ ਨੇ ਜਾਰੀ ਕੀਤਾ 'ਯੈਲੋ ਅਲਰਟ'

Thursday, Sep 12, 2024 - 04:39 PM (IST)

ਸ਼ਿਮਲਾ- ਇਨ੍ਹੀਂ ਦਿਨੀਂ ਸ਼ਿਮਲਾ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ 'ਚ ਮੌਸਮ ਖਰਾਬ ਚੱਲ ਰਿਹਾ ਹੈ। ਸ਼ਿਮਲਾ ਵਿਚ ਆਸਮਾਨ 'ਤੇ ਸੰਘਣੇ ਬੱਦਲ ਛਾਏ ਹੋਏ ਹਨ ਅਤੇ ਲਗਾਤਾਰ ਮੀਂਹ ਦਾ ਸਿਲਸਿਲਾ ਜਾਰੀ ਹੈ। ਪ੍ਰਦੇਸ਼ ਦੀਆਂ ਹੋਰ ਪ੍ਰਮੁੱਖ ਸੈਰ-ਸਪਾਟਾ ਵਾਲੀਆਂ ਥਾਵਾਂ ਜਿਵੇਂ ਕਿ ਮਨਾਲੀ, ਡਲਹੌਜੀ ਅਤੇ ਚੰਬਾ ਵਿਚ ਵੀ ਬੁੱਧਵਾਰ ਨੂੰ ਹਲਕੀ ਬੂੰਦਾ-ਬਾਦੀ ਹੋਈ, ਜਦਕਿ ਹੋਰ ਹਿੱਸਿਆਂ ਵਿਚ ਧੁੱਪ ਨਿਕਲੀ। ਇਸ ਮੌਸਮ ਕਾਰਨ ਜਨ-ਜੀਵਨ 'ਤੇ ਪ੍ਰਭਾਵ ਪਿਆ ਹੈ।

ਇਹ ਵੀ ਪੜ੍ਹੋ-  3 ਦਿਨ ਪਵੇਗਾ ਤੇਜ਼ ਮੀਂਹ, ਜਾਣੋ IMD ਦਾ ਮੌਸਮ ਨੂੰ ਲੈ ਕੇ ਅਪਡੇਟ

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 12 ਅਤੇ 13 ਸਤੰਬਰ ਲਈ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਅਲਰਟ ਦੱਸਦਾ ਹੈ ਕਿ ਇਨ੍ਹਾਂ ਦਿਨਾਂ ਵਿਚ ਹਲਕੇ ਤੋਂ ਮੱਧ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਤੋਂ ਚੌਕਸ ਰਹਿਣ ਦੀ ਲੋੜ ਹੈ। ਮੌਸਮ ਮਾਹਰਾਂ ਦਾ ਕਹਿਣਾ ਹੈ ਕਿ 17 ਸਤੰਬਰ ਤੱਕ ਇਸ ਮੀਂਹ ਦਾ ਦੌਰ ਜਾਰੀ ਰਹਿ ਸਕਦਾ ਹੈ, ਜਿਸ ਨਾਲ ਪਹਾੜੀ ਖੇਤਰ ਹੋਰ ਵੱਧ ਪ੍ਰਭਾਵਿਤ ਹੋ ਸਕਦਾ ਹੈ। ਬੁੱਧਵਾਰ ਸ਼ਾਮ ਤੱਕ ਸੂਬੇ 'ਚ ਮੋਹਲੇਧਾਰ ਮੀਂਹ ਪੈਣ ਕਾਰਨ ਕਈ ਥਾਵਾਂ 'ਤੇ ਢਿੱਗਾਂ ਡਿੱਗ ਗਈਆਂ, ਜਿਸ ਕਾਰਨ 37 ਸੜਕਾਂ 'ਤੇ ਆਵਾਜਾਈ ਠੱਪ ਹੋ ਗਈ। ਸਿੱਟੇ ਵਜੋਂ ਸੜਕੀ ਸੰਪਰਕ ਠੱਪ ਹੋ ਗਿਆ ਅਤੇ ਕਈ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਹ ਵੀ ਪੜ੍ਹੋ- ਲਿਵ-ਇਨ-ਪਾਰਟਨਰ ਨੂੰ ਦਿੱਤੀ ਖ਼ੌਫਨਾਕ ਮੌਤ, ਕਤਲ ਕਰ ਆਟੋ 'ਚ ਰੱਖੀ ਲਾਸ਼ ਫਿਰ...

ਇਸ ਦੇ ਨਾਲ ਹੀ 106 ਬਿਜਲੀ ਟਰਾਂਸਫਾਰਮਰ ਪ੍ਰਭਾਵਿਤ ਹੋਣ ਕਾਰਨ ਕੁੱਲੂ ਅਤੇ ਚੰਬਾ ਦੇ ਕਈ ਇਲਾਕਿਆਂ 'ਚ ਬਿਜਲੀ ਸਪਲਾਈ ਵੀ ਬੰਦ ਹੋ ਗਈ ਹੈ। ਇਸ ਸਮੱਸਿਆ ਨਾਲ ਸਬੰਧਤ ਇਲਾਕਿਆਂ 'ਚ ਲੋਕ ਹਨ੍ਹੇਰੇ 'ਚ ਰਹਿ ਰਹੇ ਹਨ ਅਤੇ ਬਿਜਲੀ ਵਿਭਾਗ ਦੀਆਂ ਟੀਮਾਂ ਜਲਦੀ ਤੋਂ ਜਲਦੀ ਇਸ ਸਮੱਸਿਆ ਦੇ ਹੱਲ ਲਈ ਯਤਨਸ਼ੀਲ ਹਨ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਲੈਣ ਅਤੇ ਜੇਕਰ ਸੰਭਵ ਹੋਵੇ ਤਾਂ ਯਾਤਰਾ ਤੋਂ ਬਚਣ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਾਹਤ ਅਤੇ ਬਚਾਅ ਕਾਰਜਾਂ ਲਈ ਵਾਧੂ ਸਾਧਨਾਂ ਦਾ ਪ੍ਰਬੰਧ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News