ਮਾਂ ਦੀ ਮੌ.ਤ ਦਾ ਸਦਮਾ ਨਾ ਸਹਾਰ ਸਕੀ ਧੀ, ਰੋਂਦੇ ਹੋਏ ਤਿਆਗੇ ਪ੍ਰਾਣ

Wednesday, Nov 13, 2024 - 10:22 AM (IST)

ਮਾਂ ਦੀ ਮੌ.ਤ ਦਾ ਸਦਮਾ ਨਾ ਸਹਾਰ ਸਕੀ ਧੀ, ਰੋਂਦੇ ਹੋਏ ਤਿਆਗੇ ਪ੍ਰਾਣ

ਸ਼ਿਲਈ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਸ਼ਿਲਈ ਇਲਾਕੇ 'ਚ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਧੀ ਆਪਣੀ ਮਾਂ ਦੀ ਮੌਤ ਦਾ ਸਦਮਾ ਬਰਦਾਸ਼ਤ ਨਾ ਕਰ ਸਕੀ ਅਤੇ ਮਾਂ ਕੇਦੋ ਦੇਵੀ ਦੀ ਮ੍ਰਿਤਕ ਦੇਹ ਦੇ ਸਾਹਮਣੇ ਰੋਂਦੀ ਹੋਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਧੀ ਦੇ ਜਨਮ ਤੋਂ ਮੌਤ ਤੱਕ ਮਾਂ ਨਾਲ ਰਹੇ ਅਟੁੱਟ ਰਿਸ਼ਤੇ ਨੂੰ ਦੇਖ ਕੇ ਇਲਾਕੇ ਦੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਘਟਨਾ ਸੋਮਵਾਰ ਦੀ ਹੈ। ਦਰਅਸਲ, 40 ਸਾਲਾ ਸ਼ੀਲਾ ਦੇਵੀ ਆਪਣੀ ਮ੍ਰਿਤਕ ਮਾਂ ਕੇਦੋ ਦੇਵੀ ਦੇ ਅੰਤਿਮ ਦਰਸ਼ਨਾਂ ਲਈ ਆਪਣੇ ਸਹੁਰੇ ਘਰ ਸ਼ਿਲਾਈ ਤੋਂ ਆਪਣੇ ਪੇਕੇ ਮਿਲਾਹ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸ਼ੀਲਾ ਦੇਵੀ ਆਪਣੀ ਮਾਂ ਦੇ ਅੰਤਿਮ ਸੰਸਕਾਰ ਦੀ ਤਿਆਰੀ 'ਚ ਉਸ ਨੂੰ ਕਫਨ ਪਾ ਰਹੀ ਸੀ ਤਾਂ ਉਹ ਅਚਾਨਕ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਗਈ।

ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!

ਪਰਿਵਾਰਕ ਮੈਂਬਰ ਨੇ ਸ਼ੀਲਾ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਪਾਉਂਟਾ ਸਾਹਿਬ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਮਾਂ ਨੇ ਉਸ ਨੂੰ ਉਂਗਲੀ ਫੜ ਕੇ ਤੁਰਨਾ ਸਿਖਾਇਆ, ਡੋਲੀ 'ਚ ਬਿਠਾ ਕੇ ਵਿਦਾਈ ਦਿੱਤੀ, ਉਸ ਮਾਂ ਤੋਂ ਵਿਛੜਨਾ ਇਕ ਧੀ ਸਹਿਨ ਨਹੀਂ ਕਰ ਸਕੀ ਅਤੇ ਮਾਂ ਦੀ ਮ੍ਰਿਤਕ ਦੇਹ ਦੇ ਸਾਹਮਣੇ ਰੋਂਦੇ-ਰੋਂਦੇ ਆਪਣੇ ਵੀ ਪ੍ਰਾਣ ਤਿਆਗ ਦਿੱਤੇ। ਕਿਹਾ ਜਾਂਦਾ ਹੈ ਕਿ ਧੀਆਂ ਦਾ ਪੇਕਾ ਮਾਂ ਦੇ ਹੋਣ ਤੱਕ ਹੀ ਰਹਿੰਦਾ ਹੈ। ਇਸ ਘਟਨਾ ਨਾਲ ਸ਼ਿਲਈ ਇਲਾਕੇ 'ਚ ਸੋਗ ਦੀ ਲਹਿਰ ਹੈ। ਸੋਮਵਾਰ ਨੂੰ ਮਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਦਕਿ ਧੀ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਉਸ ਦੇ ਸਹੁਰੇ ਘਰ ਕੀਤਾ ਗਿਆ। ਮਾਂ-ਧੀ ਦੇ ਇਸ ਅਟੁੱਟ ਰਿਸ਼ਤੇ ਦੀ ਇਲਾਕੇ 'ਚ ਕਾਫੀ ਚਰਚਾ ਹੈ। ਲੋਕ ਸਦਮੇ 'ਚ ਹਨ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News