HRTC ਬੱਸ ਨੇ ਬਜ਼ੁਰਗ ਔਰਤ ਨੂੰ ਕੁਚਲਿਆ, ਮੌਤ
Tuesday, Mar 25, 2025 - 05:25 PM (IST)

ਕੁੱਲੂ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਢਾਲਪੁਰ ਚੌਕ 'ਤੇ ਮੰਗਲਵਾਰ ਸਵੇਰੇ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐੱਚ.ਆਰ.ਟੀ.ਸੀ.) ਦੀ ਬੱਸ ਨੇ ਇਕ ਬਜ਼ੁਰਗ ਔਰਤ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਕੁੱਲੂ ਦੇ ਪੁਲਸ ਸੁਪਰਡੈਂਟ ਡਾ. ਕਾਰਤੀਕੇਯਨ ਗੋਕੁਲ ਚੰਦਰਨ ਨੇ ਇੱਥੇ ਦੱਸਿਆ ਕਿ ਬਜ਼ੁਰਗ ਔਰਤ, ਗਹਿਰੀ ਦੇਵੀ, ਆਪਣੇ ਭਤੀਜੇ ਨਾਲ ਸੜਕ ਪਾਰ ਕਰ ਰਹੀ ਸੀ ਤਾਂ ਅਚਾਨਕ HRTC ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਬੱਸ ਡਰਾਈਵਰ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8