ਹਿਮਾਚਲ : JCB ''ਚ ਬੈਠ ਕੇ ਪਹੁੰਚੀ ਸਿਹਤ ਵਿਭਾਗ ਦੀ ਟੀਮ, ਬਜ਼ੁਰਗਾਂ ਨੂੰ ਲਗਾਈ ਵੈਕਸੀਨ

Saturday, May 29, 2021 - 11:14 AM (IST)

ਹਿਮਾਚਲ : JCB ''ਚ ਬੈਠ ਕੇ ਪਹੁੰਚੀ ਸਿਹਤ ਵਿਭਾਗ ਦੀ ਟੀਮ, ਬਜ਼ੁਰਗਾਂ ਨੂੰ ਲਗਾਈ ਵੈਕਸੀਨ

ਮੰਡੀ- ਦੇਸ਼ ਭਰ 'ਚ ਕੋਰੋਨਾ ਦੀ ਦੂਜੀ ਲਹਿਰ ਜਾਰੀ ਹੈ। ਉੱਥੇ ਹੀ ਇਸ ਨੂੰ ਰੋਕਣ ਲਈ ਤੇਜ਼ੀ ਨਾਲ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ। ਉੱਥੇ ਹੀ ਹਿਮਾਚਲ ਦੇ ਮੰਡੀ ਦੇ ਕਰਸੋਗ ਖੇਤਰ ਦੇ ਸਰਤੇਯਾਲ ਪਿੰਡ 'ਚ ਬਜ਼ੁਰਗਾਂ ਨੂੰ ਵੈਕਸੀਨ ਲੱਗਣਈ ਸੀ। ਇਹ ਬਜ਼ੁਰਗ ਤੁਰਨ-ਫਿਰਨ 'ਚ ਅਸਮਰੱਥ ਸਨ ਅਤੇ ਮੰਡੀ ਸ਼ਹਿਰ 'ਚ ਨਹੀਂ ਆ ਸਕਦੇ ਸਨ। ਸਰਤੇਯਾਲ ਪਿੰਡ ਸੜਕ ਮਾਰਗ ਤੋਂ 5 ਤੋਂ 6 ਕਿਲੋਮੀਟਰ ਦੂਰ ਹੈ, ਅਜਿਹੇ 'ਚ ਹੈਲਥ ਵਿਭਾਗ ਦੀ ਟੀਮ ਨੂੰ ਪਥਰੀਲੇ ਰਸਤਿਆਂ ਤੋਂ ਇੱਥੇ ਪਹੁੰਚਣਾ ਪਿਆ। ਅਜਿਹੇ 'ਚ ਪੈਦਲ ਰਸਤਾ ਤਾਂ ਟੀਮ ਨੇ ਤੁਰ ਲਿਆ ਪਰ ਚੜ੍ਹਾਈ ਚੜ੍ਹਨ ਲਈ ਜੇ.ਸੀ.ਬੀ. ਦੀ ਮਦਦ ਲੈਣੀ ਪਈ।

ਟੀਮ ਨੂੰ ਲਗਭਗ 30 ਫੁੱਟ ਦੀ ਖੜ੍ਹੀ ਚੜ੍ਹਾਈ 'ਤੇ ਜੇ.ਸੀ.ਬੀ. ਦੇ ਪੰਜੇ 'ਚ ਬੈਠ ਕੇ ਪਹੁੰਚਾਇਆ ਗਿਆ। ਕਈ ਜਗ੍ਹਾ ਪਹਾੜ ਦੀ ਖੜ੍ਹੀ ਚੜ੍ਹਾਈ 'ਤੇ ਹੱਥ ਫੜ੍ਹ ਕੇ ਆਪਣੀ ਮੰਜ਼ਲ ਤੱਕ ਪਹੁੰਚਣਾ ਪਿਆ। ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਜਨਜਾਤੀ ਜ਼ਿਲ੍ਹੇ ਲਾਹੌਲ ਸਪੀਤੀ ਦੇ ਕਾਜ਼ਾ ਬਲਾਕ 'ਚ ਲਗਭਗ 4587 ਮੀਟਰ ਦੀ ਉੱਚਾਈ 'ਤੇ ਸਥਿਤ ਦੁਨੀਆ ਦੇ ਸਭ ਤੋਂ ਉੱਚੇ ਕਾਮਿਕ ਪਿੰਡ 'ਚ ਜਿੱਥੇ 60 ਤੋਂ ਉੱਪਰ ਦੇ ਲੋਕਾਂ ਦਾ 100 ਫੀਸਦੀ ਟੀਕਾਕਰਨ ਹੋ ਚੁਕਿਆ ਹੈ, ਉੱਥੇ ਹੀ 45 ਤੋਂ 59 ਤੱਕ ਦੇ ਲੋਕਾਂ ਨੂੰ ਵੀ ਇਸ ਦੀ ਪਹਿਲੀ ਖੁਰਾਕ ਦਿੱਤੀ ਜਾ ਚੁਕੀ ਹੈ।


author

DIsha

Content Editor

Related News