ਮਨਾਲੀ ''ਚ ਬਰਫ਼ ਦੇ ਤੋਦੇ ਡਿੱਗਣ ਨਾਲ ਲਪੇਟ ''ਚ ਆਏ ਰੂਸੀ ਨਾਗਰਿਕ ਦੀ ਮੌਤ
Monday, Feb 24, 2025 - 11:39 AM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮਨਾਲੀ 'ਚ ਬਰਫ਼ ਦੇ ਤੋਦੇ ਡਿੱਗਣ ਨਾਲ ਲਪੇਟ 'ਚ ਆਏ ਰੂਸ ਦੇ ਇਕ ਨਾਗਰਿਕ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਇਹ ਘਟਨਾ ਉਸ ਸਮੇਂ ਹੋਈ ਜਦੋਂ ਸੈਲਾਨੀ ਡੇਨੀਅਲ ਬਾਰਬਰ (58) ਸ਼ਨੀਵਾਰ ਨੂੰ ਆਪਣੇ ਸਾਥੀ ਮੈਕਿਸਮ ਅਤੇ ਹੋਰ ਸਥਾਨਕ 'ਸਕੀਅਰ' ਨਾਲ 'ਸਕੀਇੰਗ' ਕਰ ਰਿਹਾ ਸੀ ਅਤੇ ਕੁੱਲੂ ਜ਼ਿਲ੍ਹੇ 'ਚ ਮਨਾਲੀ ਕੋਲ ਕੋਠੀ 'ਚ ਅਚਾਨਕ ਬਰਫ਼ ਦੇ ਤੋਦੇ ਡਿੱਗਣ ਲੱਗੇ।
ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਪੁਲਸ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਸੈਲਾਨੀ ਨੂੰ ਬਰਫ਼ ਦੇ ਹੇਠੋਂ ਕੱਢਿਆ ਅਤੇ ਉਸ ਨੂੰ ਮਨਾਲੀ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਪ੍ਰੇਮੀ ਨੂੰ ਮਿਲਣ ਲਈ ਹੋਟਲ 'ਚ ਬੁਲਾਇਆ, ਕਮਰੇ 'ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਕੁੜੀ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8