108 ਐਂਬੂਲੈਂਸ ਸੇਵਾ ਦਾ ਸਫ਼ਰ, ਹਰ 4 ਮਿੰਟਾਂ 'ਚ ਬਚਾਈ ਜਾਂਦੀ ਹੈ ਇਕ ਜਾਨ
Friday, Jan 24, 2025 - 04:28 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਐਂਬੂਲੈਂਸ ਸੇਵਾ '108' ਦੇ ਤਹਿਤ ਪਿਛਲੇ ਤਿੰਨ ਸਾਲਾਂ 'ਚ 4,01,750 ਤੋਂ ਵੱਧ ਐਮਰਜੈਂਸੀ ਸਥਿਤੀਆਂ 'ਚ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਹਰ ਚਾਰ ਮਿੰਟਾਂ 'ਚ ਇਕ ਵਿਅਕਤੀ ਦੀ ਜਾਨ ਬਚਾਈ ਗਈ। ਇੱਥੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਇਹ ਸੇਵਾ ਰਾਸ਼ਟਰੀ ਸਿਹਤ ਮਿਸ਼ਨ (NHM) ਅਤੇ ਰਾਜ ਸਰਕਾਰ ਦੇ ਮਾਰਗਦਰਸ਼ਨ 'ਚ ਮੈਡਸਵਾਨ ਫਾਊਂਡੇਸ਼ਨ ਵਲੋਂ ਸੰਚਾਲਿਤ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਕਾਰਨ ਘਰੋਂ ਬਾਹਰ ਨਿਕਲੇ ਲੋਕ
ਬਿਆਨ ਦੇ ਅਨੁਸਾਰ, ਇਹ ਸੇਵਾ ਹਰ ਰੋਜ਼ ਆਪਣੀ ਹੈਲਪਲਾਈਨ 'ਤੇ 2,000 ਤੋਂ ਵੱਧ ਕਾਲਾਂ ਦਾ ਜਵਾਬ ਦਿੰਦੀ ਹੈ ਅਤੇ ਲਗਭਗ 375 ਐਮਰਜੈਂਸੀ ਸਥਿਤੀ 'ਚ ਪ੍ਰਤੀਕਿਰਿਆ ਦੇਣ ਅਤੇ ਔਸਤਨ ਤਿੰਨ ਬੱਚਿਆਂ ਦੇ ਜਨਮ 'ਚ ਮਦਦ ਮੁਹੱਈਆ ਕਰਵਾਉਂਦੀ ਹੈ। ਐਂਬੂਲੈਂਸ ਮੈਨੇਜਰ ਸਚਿਨ ਪਟਿਆਲ ਨੇ ਕਿਹਾ ਕਿ ਇਹ ਤੱਥ ਐਂਬੂਲੈਂਸ ਸੇਵਾ ਦੇ ਪ੍ਰਭਾਵ ਅਤੇ ਪਹੁੰਚ ਦਾ ਪ੍ਰਮਾਣ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਹ ਜੀਵਨ-ਰੱਖਿਅਕ ਪਹਿਲਕਦਮੀ ਹਿਮਾਚਲ ਪ੍ਰਦੇਸ਼ 'ਚ 24 ਘੰਟੇ ਮੁਫ਼ਤ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਦੀ ਹੈ ਅਤੇ ਇਹ ਸੇਵਾ ਮਾਵਾਂ ਦੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ 'ਚ ਮਦਦਗਾਰ ਰਹੀ ਹੈ। ਇਸ 'ਚ ਕਿਹਾ ਗਿਆ ਹੈ ਕਿ ਇਸ ਸੇਵਾ ਦੇ ਤਹਿਤ 2,873 ਜਣੇਪੇ ਸੁਰੱਖਿਅਤ ਢੰਗ ਨਾਲ ਕੀਤੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8