ਆਰਥਿਕ ਸੰਕਟ: CM ਅਤੇ ਮੰਤਰੀਆਂ ਨੇ ਛੱਡੀ ਬਿਜਲੀ ਸਬਸਿਡੀ

Friday, Jan 03, 2025 - 11:57 AM (IST)

ਆਰਥਿਕ ਸੰਕਟ: CM ਅਤੇ ਮੰਤਰੀਆਂ ਨੇ ਛੱਡੀ ਬਿਜਲੀ ਸਬਸਿਡੀ

ਸ਼ਿਮਲਾ- ਹਿਮਾਚਲ ਪ੍ਰਦੇਸ਼ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਇਸ ਆਰਥਿਕ ਸੰਕਟ ਤੋਂ ਉਭਰਨ ਲਈ ਪ੍ਰਦੇਸ਼ ਦੀ ਜਨਤਾ ਨੂੰ ਬਿਜਲੀ ਲਈ ਮਿਲਣ ਵਾਲੀ ਸਬਸਿਡੀ ਨੂੰ ਛੱਡਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਕਿਹਾ ਕਿ ਪ੍ਰਦੇਸ਼ ਵਿਚ ਬਿਜਲੀ ਬੋਰਡ ਤੋਂ ਜੋ ਸਬਸਿਡੀ ਮਿਲ ਰਹੀ ਹੈ, ਉਸ ਨੂੰ ਉਹ ਨਹੀਂ ਲੈ ਰਹੇ ਹਨ। ਨਾਲ ਹੀ ਉਨ੍ਹਾਂ ਦੇ ਮੰਤਰੀਆਂ ਨੇ ਵੀ ਸਬਸਿਡੀ ਛੱਡ ਦਿੱਤੀ ਹੈ। ਅਜਿਹੇ ਵਿਚ ਉਨ੍ਹਾਂ ਨੇ ਪ੍ਰਦੇਸ਼ ਦੇ ਲੋਕਾਂ ਨੂੰ ਵੀ ਸਬਸਿਡੀ ਛੱਡਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਦਾ ਮੰਨਣਾ ਹੈ ਕਿ ਪ੍ਰਦੇਸ਼ ਬਿਜਲੀ ਬੋਰਡ ਨੂੰ ਸਬਸਿਡੀ ਛੱਡਣ ਤੋਂ 200 ਕਰੋੜ ਦਾ ਫਾਇਦਾ ਹੋਵੇਗਾ। ਅਜਿਹੇ ਵਿਚ ਘਾਟੇ ਵਿਚ ਚਲ ਰਹੇ ਬਿਜਲੀ ਬੋਰਡ ਨੂੰ ਇਸ ਤੋਂ ਉਭਰਨ ਵਿਚ ਮਦਦ ਮਿਲੇਗੀ।

ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੀ ਪਹਿਲਾ ਦੀ ਸਰਕਾਰ ਵਿਚ ਅਜੇ 125 ਯੂਨਿਟ ਬਿਜਲੀ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਕਾਂਗਰਸ ਨੇ ਚੋਣਾਂ ਵਿਚ 300 ਯੂਨਿਟ ਬਿਜਲੀ ਮੁਫਤ ਦੇਣ ਦਾ ਵਾਅਦਾ ਕੀਤੀ ਸੀ ਪਰ ਹੁਣ ਤੱਕ ਕਾਂਗਰਸ ਸਰਕਾਰ ਨੇ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਗਾਰੰਟੀ ਨੂੰ ਪੂਰਾ ਨਹੀਂ ਕੀਤਾ ਹੈ। ਹੁਣ ਮੁੱਖ ਮੰਤਰੀ ਜੋ ਪਹਿਲਾਂ ਤੋਂ ਹੀ 125 ਯੂਨਿਟ ਬਿਜਲੀ ਮੁਫ਼ਤ ਵਿਚ ਦਿੱਤੀ ਜਾ ਰਹੀ ਸੀ, ਉਸ ਨੂੰ ਵੀ ਛੱਡਣ ਦੀ ਅਪੀਲ ਜਨਤਾ ਨੂੰ ਕਰ ਰਹੇ ਹਨ।


author

Tanu

Content Editor

Related News