ਤੜਕੇ ਦਾ ''ਜ਼ਾਇਕਾ'' ਹੋਇਆ ਮਹਿੰਗਾ, ਸਬਜ਼ੀਆਂ ਦੇ ਭਾਅ ਪਹੁੰਚ ਤੋਂ ਬਾਹਰ

Monday, Sep 09, 2024 - 04:32 PM (IST)

ਸ਼ਿਮਲਾ- ਮੀਂਹ ਦੇ ਮੌਸਮ 'ਚ ਵੀ ਸਬਜ਼ੀਆਂ ਦੇ ਮਹਿੰਗੇ ਭਾਅ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਕਈ ਸਬਜ਼ੀਆਂ ਦੇ ਭਾਅ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ। ਜਿਮੀਕੰਦ 100 ਰੁਪਏ ਪ੍ਰਤੀ ਕਿਲੋ, ਮਟਰ 80 ਰੁਪਏ, ਸ਼ਿਮਲਾ ਮਿਰਚ ਅਤੇ ਟਮਾਟਰ 60 ਰੁਪਏ ਪ੍ਰਤੀ ਕਿਲੋ ਅਤੇ ਗੋਭੀ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਪਿਆਜ਼ ਦੀ ਕੀਮਤ ਵੀ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚੱਲ ਰਹੀ ਹੈ, ਜਿਸ ਕਾਰਨ ਤੜਕੇ ਦਾ ਜ਼ਾਇਕਾ ਵੀ ਮਹਿੰਗਾ ਹੋ ਗਿਆ ਹੈ।

ਫਰਾਸਬੀਨ ਵੀ 80 ਰੁਪਏ ਪ੍ਰਤੀ ਕਿਲੋ ਦੇ ਭਾਅ 'ਤੇ ਪਹੁੰਚ ਗਈ ਹੈ, ਜਦਕਿ ਪਾਲਕ ਦੇ ਭਾਅ ਵੀ ਆਸਮਾਨ ਛੂਹਣ ਲੱਗ ਪਏ ਹਨ ਅਤੇ ਪਾਲਕ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਲਸਣ ਦੀ ਕੀਮਤ 400 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ, ਜਦੋਂ ਕਿ ਅਦਰਕ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।

ਇਹ ਸਬਜ਼ੀਆਂ ਕੁਝ ਰਾਹਤ ਦੇ ਰਹੀਆਂ ਹਨ

ਭਾਵੇਂ ਸਬਜ਼ੀ ਮੰਡੀ ਸ਼ਿਮਲਾ ਵਿਚ ਕਈ ਸਬਜ਼ੀਆਂ ਦੇ ਭਾਅ ਬੇਸ਼ੱਕ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ ਪਰ ਕੁਝ ਸਬਜ਼ੀਆਂ ਦੇ ਭਾਅ ਕੁਝ ਰਾਹਤ ਦੇ ਰਹੇ ਹਨ ਅਤੇ ਲੋਕ ਇਨ੍ਹਾਂ ਸਬਜ਼ੀਆਂ ਦੀ ਜ਼ਿਆਦਾ ਖਰੀਦਦਾਰੀ ਕਰ ਰਹੇ ਹਨ। ਇਨ੍ਹਾਂ ਵਿਚ ਭਿੰਡੀ 30 ਰੁਪਏ, ਬੈਂਗਣ 40, ਖੀਰਾ 40, ਕਰੇਲਾ 40, ਘੀਆ 30, ਗੋਭੀ 40, ਕੱਦੂ 30, ਤੋਰੀਆਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।


Tanu

Content Editor

Related News