ਤੇਜ਼ ਰਫਤਾਰ ਥਾਰ ਡਿਵਾਈਡਰ ਨਾਲ ਟਕਰਾਈ, 3 ਮੁਟਿਆਰਾਂ ਸਮੇਤ 5 ਦੀ ਮੌਤ
Sunday, Sep 28, 2025 - 07:09 PM (IST)

ਗੁੜਗਾਓਂ (ਨਵੋਦਿਆ ਟਾਈਮਜ਼)–ਦਿੱਲੀ-ਜੈਪੁਰ ਹਾਈਵੇ ’ਤੇ ਸ਼ਨੀਵਾਰ ਤੜਕੇ ਸਾਢੇ 4 ਵਜੇ ਇਕ ਤੇਜ਼ ਰਫਤਾਰ ਥਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ’ਚ 3 ਮੁਟਿਆਰਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਇਕ ਨੌਜਵਾਨ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਹੈ। ਮ੍ਰਿਤਕਾਂ ਦੀ ਪਛਾਣ ਆਦਿੱਤਿਆ ਪ੍ਰਤਾਪ ਸਿੰਘ, ਗੌਤਮ, ਪ੍ਰਤਿਸ਼ਠਾ ਮਿਸ਼ਰਾ, ਲਾਵਣਿਆ ਤੇ ਅਦਿਤੀ ਸੋਨੀ ਵਜੋਂ ਹੋਈ ਹੈ।