ਹਾਈ ਕੋਰਟ ''ਚ ਨਿਕਲੀ ਸਟੈਨੋਗ੍ਰਾਫ਼ਰ ਦੀ ਨੌਕਰੀ, ਮਿਲੇਗੀ ਮੋਟੀ ਤਨਖ਼ਾਹ
Monday, Jan 20, 2025 - 05:13 PM (IST)
ਨੈਸ਼ਨਲ ਡੈਸਕ- ਸਟੈਨੋਗ੍ਰਾਫ਼ਰ ਦੀ ਨੌਕਰੀ ਤਲਾਸ਼ ਰਹੇ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਇਸ ਭਰਤੀ ਲਈ ਯੋਗ ਅਤੇ ਇੱਛੁਕ ਉਮੀਦਵਾਰ ਅਪਲਾਈ ਕਰ ਸਕਦੇ ਹਨ। ਦਰਅਸਲ ਰਾਜਸਥਾਨ ਹਾਈ ਕੋਰਟ ਵਿਚ ਇਹ ਭਰਤੀ ਕੱਢੀ ਗਈ ਹੈ। ਰਾਜਸਥਾਨ ਹਾਈ ਕੋਰਟ ਨੇ ਜ਼ਿਲ੍ਹਾ ਅਦਾਲਤਾਂ 'ਚ ਸਟੈਨੋਗ੍ਰਾਫਰ ਗ੍ਰੇਡ III ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਸ ਭਰਤੀ ਲਈ 23 ਜਨਵਰੀ ਤੋਂ ਕੋਰਟ ਦੀ ਅਧਿਕਾਰਤ ਵੈੱਬਸਾਈਟ 'ਤੇ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਉਮੀਦਵਾਰ 22 ਫਰਵਰੀ 2025 ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਣਗੇ।
ਖਾਲੀ ਥਾਂ ਦੇ ਵੇਰਵੇ
ਸਟੈਨੋਗ੍ਰਾਫਰ ਦੀ ਇਸ ਭਰਤੀ ਪ੍ਰਕਿਰਿਆ ਰਾਹੀਂ ਉਮੀਦਵਾਰਾਂ ਨੂੰ ਸਥਾਈ ਲੋਕ ਅਦਾਲਤਾਂ ਸਮੇਤ ਜ਼ਿਲ੍ਹਾ ਅਦਾਲਤਾਂ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਵਿਚ ਸਟੈਨੋਗ੍ਰਾਫਰ (ਸਟੈਨੋਗ੍ਰਾਫਰ) ਗ੍ਰੇਡ III (ਹਿੰਦੀ/ਅੰਗਰੇਜ਼ੀ) ਦੀਆਂ ਖਾਲੀ ਅਸਾਮੀਆਂ 'ਤੇ ਨਿਯੁਕਤ ਕੀਤਾ ਜਾਵੇਗਾ।
ਯੋਗਤਾ
ਰਾਜਸਥਾਨ ਹਾਈ ਕੋਰਟ ਸਟੈਨੋਗ੍ਰਾਫਰ ਸਰਕਾਰੀ ਨੌਕਰੀ ਦੀ ਭਰਤੀ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਨਾਲ ਹੀ ਓ ਲੈਵਲ/ਕੰਪਿਊਟਰ ਆਪਰੇਟਰ ਅਤੇ ਪ੍ਰੋਗਰਾਮਿੰਗ ਅਸਿਸਟੈਂਟ-ਕੋਪਾ/ਡਿਪਲੋਮਾ/ਆਰ. ਐਸ. ਸੀ. ਆਈ. ਟੀ ਕੋਰਸ ਆਦਿ ਕਰਨਾ ਜ਼ਰੂਰੀ ਹੈ।
ਉਮਰ ਹੱਦ
ਇਸ ਭਰਤੀ ਵਿਚ ਹਿੱਸਾ ਲੈਣ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 1 ਜਨਵਰੀ, 2026 ਨੂੰ ਕੀਤੀ ਜਾਵੇਗੀ। ਜਦੋਂ ਕਿ ਰਾਖਵੀਆਂ ਸ਼੍ਰੇਣੀਆਂ ਨੂੰ ਵੱਧ ਉਮਰ ਵਿਚ ਛੋਟ ਦਿੱਤੀ ਗਈ ਹੈ।
ਤਨਖਾਹ
ਪ੍ਰੋਬੇਸ਼ਨਰੀ ਪੀਰੀਅਡ ਲਈ ਤਨਖਾਹ ਦੋ ਸਾਲਾਂ ਦੀ ਮਿਆਦ ਤੱਕ 23,700 ਰੁਪਏ ਹੋਵੇਗੀ। ਇਸ ਤੋਂ ਬਾਅਦ ਪ੍ਰੋਬੇਸ਼ਨ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਲੈਵਲ-10 ਅਨੁਸਾਰ 33,800-1,06,700/- ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਹਿੰਦੀ ਸ਼ਾਰਟਹੈਂਡ ਟੈਸਟ, ਅੰਗਰੇਜ਼ੀ ਸ਼ਾਰਟਹੈਂਡ ਟੈਸਟ, ਕੰਪਿਊਟਰ ਟੈਸਟ, ਇੰਟਰਵਿਊ ਆਦਿ ਪੜਾਵਾਂ ਰਾਹੀਂ ਕੀਤੀ ਜਾਵੇਗੀ।
ਅਰਜ਼ੀ ਫ਼ੀਸ
ਜਨਰਲ/ਓ.ਬੀ.ਸੀ. ਸ਼੍ਰੇਣੀ ਦੇ ਉਮੀਦਵਾਰਾਂ ਨੂੰ ਬਿਨੈ ਪੱਤਰ ਫਾਰਮ ਭਰਦੇ ਸਮੇਂ 750 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ ਓ. ਬੀ. ਸੀ ਨਾਨ-ਕ੍ਰੀਮੀ ਲੇਅਰ/ਈ. ਡਬਲਯੂ. ਐਸ ਉਮੀਦਵਾਰਾਂ ਨੂੰ 600 ਰੁਪਏ ਅਤੇ ਐਸ. ਸੀ/ਐਸ. ਟੀ ਉਮੀਦਵਾਰਾਂ ਨੂੰ 450 ਰੁਪਏ ਅਦਾ ਕਰਨੇ ਪੈਣਗੇ।
ਇਸ ਭਰਤੀ ਲਈ ਪ੍ਰੀਖਿਆ ਰਾਜਸਥਾਨ ਹਾਈ ਕੋਰਟ ਵੱਲੋਂ ਜੈਪੁਰ ਵਿਖੇ ਕਰਵਾਏ ਜਾਣ ਦੀ ਸੰਭਾਵਨਾ ਹੈ। ਪ੍ਰੀਖਿਆ ਦੀ ਤਾਰੀਖ ਅਤੇ ਮਹੀਨੇ ਨਾਲ ਸਬੰਧਤ ਜਾਣਕਾਰੀ ਅਦਾਲਤ ਵਲੋਂ ਵੱਖਰੇ ਤੌਰ 'ਤੇ ਜਾਰੀ ਕੀਤੀ ਜਾਵੇਗੀ। ਰਾਜਸਥਾਨ ਹਾਈ ਕੋਰਟ ਦੀ ਇਸ ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ ਹਾਈ ਕੋਰਟ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।