ਆਸਾਮ ਤੋਂ 3 ਕਰੋੜ ਰੁਪਏ ਮੁੱਲ ਦੀ ਹੈਰੋਇਨ ਜ਼ਬਤ, 2 ਗ੍ਰਿਫ਼ਤਾਰ

Tuesday, Apr 18, 2023 - 01:42 PM (IST)

ਆਸਾਮ ਤੋਂ 3 ਕਰੋੜ ਰੁਪਏ ਮੁੱਲ ਦੀ ਹੈਰੋਇਨ ਜ਼ਬਤ, 2 ਗ੍ਰਿਫ਼ਤਾਰ

ਦਿਫੂ (ਭਾਸ਼ਾ)- ਆਸਾਮ ਦੇ ਕਾਰਬੀ ਆਂਗਲੋਂਗ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ ਵਾਹਨ ਤੋਂ ਤਿੰਨ ਕਰੋੜ ਰੁਪਏ ਮੁੱਲ ਦੀ ਹੈਰੋਇਨ ਜ਼ਬਤ ਕਰਨ ਤੋਂ ਬਾਅਦ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸਥਾਨਕ ਪੁਲਸ ਅਤੇ ਸੀ.ਆਰ.ਪੀ.ਐੱਫ. ਦੇ ਜਵਾਨਾਂ ਨੇ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਖਾਕਰਾਜਨ ਇਲਾਕੇ 'ਚ ਨਾਕੇਬੰਦੀ ਕੀਤੀ ਸੀ।

ਉਨ੍ਹਾਂ ਕਿਹਾ,''ਦੀਮਾਪੁਰ ਤੋਂ ਆ ਰਹੇ ਇਕ  ਵਾਹਨ ਨੂੰ ਸਵੇਰੇ ਕਰੀਬ 9 ਵਜੇ ਰੋਕਿਆ ਗਿਆ ਅਤੇ ਉਸ ਦੀ ਪੂਰੀ ਤਲਾਸ਼ੀ ਲਈ ਗਈ, ਜਿਸ ਤੋਂ 54 ਸਾਬਣਦਾਨੀਆਂ 'ਚ ਪੈਕ ਕੀਤੀ ਗਈ ਹੈਰੋਇਨ ਬਰਾਮਦ ਹੋਈ।'' ਉਨ੍ਹਾਂ ਅਨੁਸਾਰ ਵਾਹਨ ਤੋਂ 687.26 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਕੀਮਤ ਕਰੀਬ 3 ਕਰੋੜ ਰੁਪਏ ਦੱਸੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਬਾਰਪੇਟਾ ਜ਼ਿਲ੍ਹੇ ਦੇ ਰਹਿਣ ਵਾਲੇ ਵਾਹਨ ਡਰਾਈਵਰ ਅਤੇ ਉਸ ਦੇ ਖਲਾਸੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


author

DIsha

Content Editor

Related News