ਹਰਬਾਲਾਈਫ ਇੰਡੀਆ ਨੇ ਪ੍ਰਮਾਣਿਕ ਉਤਪਾਦ ਖਰੀਦਣ ਲਈ ਅਧਿਕਾਰਤ ਚੈਨਲਾਂ ਦੀ ਘੋਸ਼ਣਾ ਕੀਤੀ

Sunday, Aug 25, 2024 - 08:42 PM (IST)

ਇੱਕ ਤਾਜ਼ੇ ਬਿਆਨ ਵਿੱਚ ਕੰਪਨੀ ਨੇ ਭਾਰਤ ਵਿੱਚ ਅਧਿਕਾਰਤ ਹਰਬਾਲਾਈਫ ਇੰਡੀਪੈਂਡੈਂਟ ਐਸੋਸੀਏਟਜ਼ ਰਾਹੀਂ ਪ੍ਰਮਾਣਿਤ ਉਤਪਾਦ ਖਰੀਦਣ ਦੀ ਲੋੜ ‘ਤੇ ਜ਼ੋਰ ਦਿੱਤਾ।

ਹਰਬਾਲਾਈਫ ਇੰਡੀਆ, ਪੋਸ਼ਣ ਅਤੇ ਸਵਸਥ ਦੀ ਇੱਕ ਪ੍ਰਮੁੱਖ ਕੰਪਨੀ ਨੇ ਆਪਣੇ ਉਤਪਾਦਾਂ ਬਾਰੇ ਅਣਅਧਿਕਾਰਤ ਵਿੱਕਰੀਆਂ ਅਤੇ ਗੁੰਮਰਾਹਕੁੰਨ ਜਾਣਕਾਰੀ ਦੀ ਵੱਧ ਰਹੀ ਚੁਣੌਤੀ ਬਾਰੇ ਖਪਤਕਾਰਾਂ ਨੂੰ ਸੁਚੇਤ ਕੀਤਾ ਹੈ। ਕੰਪਨੀ ਨੇ ਦੁਹਰਾਇਆ ਕਿ ਅਸਲ ਹਰਬਾਲਾਈਫ ਉਤਪਾਦ ਖਰੀਦਣ ਦਾ ਇੱਕੋ ਇੱਕ ਪ੍ਰਮਾਣਿਤ ਤਰੀਕਾ ਇਸ ਦੇ ਸੁਤੰਤਰ ਸਹਿਯੋਗੀਆਂ ਦੇ ਨੈੱਟਵਰਕ ਰਾਹੀਂ ਖਰੀਦਣਾ ਹੈ।

ਹਰਬਾਲਾਈਫ ਉਤਪਾਦ ਭਾਰਤ ਅਤੇ 94 ਹੋਰ ਦੇਸ਼ਾਂ ਵਿੱਚ ਇਸ ਦੇ ਸੁਤੰਤਰ ਸਹਿਯੋਗੀਆਂ ਦੇ ਨੈੱਟਵਰਕ ਰਾਹੀਂ ਵਿਸ਼ੇਸ਼ ਤੌਰ ‘ਤੇ ਉਪਲੱਬਧ ਹਨ। ਆਪਣੇ ਸਿੱਧੀ-ਵਿੱਕਰੀ ਵਾਲੇ ਬਿਜ਼ਨੈੱਸ ਮਾਡਲ ਰਾਹੀਂ ਹਰਬਾਲਾਈਫ ਦਾ ਉਦੇਸ਼ ਖਪਤਕਾਰਾਂ ਨੂੰ ਵਿਗਿਆਨ-ਆਧਾਰਿਤ ਉਤਪਾਦਾਂ ਅਤੇ ਸਵਸਥ ਦੇ ਟੀਚਿਆਂ ਨੂੰ ਹਾਸਲ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਸੁਤੰਤਰ ਸਹਿਯੋਗੀਆਂ ਦੇ ਨੈੱਟਵਰਕ ਤੋਂ ਵਿਅਕਤੀਗਤ ਸਹਾਇਤਾ ਦੀ ਪੇਸ਼ਕਸ਼ ਕਰਨਾ ਹੈ।

PunjabKesari

“ਖਪਤਕਾਰਾਂ ਨੂੰ ਪ੍ਰਾਪਤ ਹੋਈ ਜਾਣਕਾਰੀ ਜਾਂ ਅਣਅਧਿਕਾਰਤ ਵੈੱਬਸਾਈਟਾਂ ‘ਤੇ ਵੇਚੇ ਜਾਣ ਵਾਲੇ ਉਤਪਾਦਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਭਾਵੇਂ ਉਹ “ਹਰਬਾਲਾਈਫ਼ ਇੰਡੀਪੈਂਡੈਂਟ ਐਸੋਸੀਏਟ” ਦਾ ਜ਼ਿਕਰ ਕਰਦੇ ਹੋਣ ਜਾਂ ਹਰਬਾਲਾਈਫ਼ ਦੇ ਪਤੇ ਨੂੰ ਦਰਸਾ ਰਹੇ ਹੋਣ ਜਾਂ ਉਹ ਜੋ ਦੇਖਣ ਵਿੱਚ ਸਮਾਨ ਲੱਗ ਰਹੇ ਹੋਣ ਜਾਂ ਧੋਖੇ ਨਾਲ ਹਰਬਾਲਾਈਫ ਦੀ ਵੈੱਬਸਾਈਟ ਦੇ ਸਮਾਨ ਲੱਗ ਰਹੇ ਹੋਣ। ਕੰਪਨੀ ਆਪਣੇ ਖਪਤਕਾਰਾਂ ਨੂੰ ਹਰਬਾਲਾਈਫ ਅਤੇ ਇਸ ਦੇ ਉਤਪਾਦਾਂ ਬਾਰੇ ਅਣਅਧਿਕਾਰਤ ਸਿਖਲਾਈਆਂ, ਸੇਵਾਵਾਂ ਅਤੇ ਗੁੰਮਰਾਹਕੁੰਨ ਜਾਣਕਾਰੀ ਬਾਰੇ ਸੁਚੇਤ ਕਰਦੀ ਹੈ। ਹਰਬਾਲਾਈਫ਼ ਇੰਡੀਆ ਦੂਜੇ ਈ-ਕਮਰਸ ਚੈਨਲਾਂ/ ਵੈੱਬਸਾਈਟ ‘ਤੇ ਵੇਚੇ ਜਾਣ ਵਾਲੇ ਉਤਪਾਦਾਂ ਬਾਰੇ ਪੇਸ਼ ਕੀਤੀ ਜਾਣਕਾਰੀ ਅਤੇ ਪ੍ਰਮਾਣਿਕਤਾ ਦੇ ਸਹੀ ਹੋਣ ਬਾਰੇ ਸਨਮਾਨ ਸਹਿਤ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਹੈ।” ਹਰਬਾਲਾਈਫ਼ ਨੇ ਇੱਕ ਬਿਆਨ ਵਿੱਚ ਕਿਹਾ।

ਕੰਪਨੀ ਬਾਰੇ

ਹਰਬਾਲਾਈਫ਼ (NYSE: HLF) ਇੱਕ ਪ੍ਰੀਮੀਅਰ ਸਿਹਤ ਅਤੇ ਤੰਦਰੁਸਤੀ ਵਾਲੀ ਕੰਪਨੀ ਅਤੇ ਸਮੁਦਾਇ ਹੈ ਜੋ 1980 ਤੋਂ ਚੰਗੇ ਪੋਸ਼ਣ ਵਾਲੇ ਉਤਪਾਦਾਂ ਅਤੇ ਆਪਣੇ ਆਜਾਦ ਡਿਸਟ੍ਰੀਬਿਊਟਰਾਂ ਲਈ ਬਿਜ਼ਨੈੱਸ ਦਾ ਮੌਕਾ ਪ੍ਰਦਾਨ ਕਰਕੇ ਲੋਕਾਂ ਦੇ ਜੀਵਨ ਬਦਲ ਰਿਹਾ ਹੈ। ਇਹ ਕੰਪਨੀ ਉੱਦਮੀ ਡਿਸਟ੍ਰੀਬਿਊਟਰਾਂ ਰਾਹੀਂ 95 ਬਾਜਾਰਾਂ ਵਿੱਚ ਖ਼ਪਤਕਾਰਾਂ ਲਈ ਵਿਗਿਆਨ-ਸਮਰਥਿਤ ਉਤਪਾਦਾਂ ਦੀ ਪੇਸ਼ਕਸ਼ ਕਰਦੀ ਹੈ ਜਿਹੜੇ ਵਿਅਕਤੀਗਤ ਕੋਚਿੰਗ ਦਿੰਦੇ ਹਨ ਅਤੇ ਸਹਾਇਕ ਸਮੁਦਾਇ ਹੈ ਜੋ ਆਪਣੇ ਗਾਹਕਾਂ ਨੂੰ ਚੰਗਾ ਜੀਵਨ ਜਿਉਣ ਲਈ ਸਿਹਤਮੰਦ, ਵਧੇਰੇ ਸਕਿਰਿਆ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Gurminder Singh

Content Editor

Related News